ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਗਰ ਪੰਚਾਇਤ ਮਲੌਦ ਤੋਂ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ

06:30 AM Dec 13, 2024 IST
ਦੇਵਿੰਦਰ ਸਿੰਘ ਜੱਗੀਪਾਇਲ, 11 ਦਸੰਬਰ
Advertisement

ਸਬ-ਡਿਵੀਜ਼ਨ ਪਾਇਲ ਅਧੀਨ ਪੈਂਦੀ ਨਗਰ ਪੰਚਾਇਤ ਮਲੌਦ ਦੀਆਂ ਚੋਣਾਂ ਲੜ ਰਹੇ ‘ਆਪ’ ਦੇ 11 ਉਮੀਦਵਾਰਾਂ ਨੇ ਅੱਜ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਪਾਇਲ ਰਿਟਰਨਿੰਗ ਅਫ਼ਸਰ ਨਵਜੋਤ ਤਿਵਾੜੀ ਕੋਲ ਕਾਗਜ਼ ਦਾਖਲ ਕੀਤੇ।

‘ਆਪ’ ਦੇ ਵਾਰਡ 1 ਤੋਂ ਉਮੀਦਵਾਰ ਪਰਵੀਨ ਕੌਰ, ਵਾਰਡ 2 ਤੋਂ ਜਗਦੀਪ ਸਿੰਘ, ਵਾਰਡ 3 ਤੋਂ ਸੋਨੀਆ ਗੋਇਲ, ਵਾਰਡ 4 ਤੋਂ ਜਸਵਿੰਦਰ ਸਿੰਘ, ਵਾਰਡ 5 ਤੋਂ ਪਰਮਜੀਤ ਕੌਰ, ਵਾਰਡ 6 ਤੋਂ ਦੀਪਕ, ਵਾਰਡ 7 ਤੋਂ ਕੁਲਵੰਤ ਕੌਰ, ਵਾਰਡ 8 ਤੋਂ ਸਤਿਨਾਮ ਸਿੰਘ ਸੱਤਾ, ਵਾਰਡ 9 ਤੋਂ ਬਲਪ੍ਰੀਤ ਕੌਰ, ਵਾਰਡ 10 ਤੋਂ ਸੋਮ ਨਾਥ ਸਿੰਘ ਤੇ ਵਾਰਡ 11 ਤੋਂ ਰਛਪਾਲ ਸਿੰਘ ਪਾਲਾ ਚੋਣ ਮੈਦਾਨ ਵਿੱਚ ਉਤਰੇ ਹਨ।

Advertisement

ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰਾਂ ਨੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਦੇਖ ਰੇਖ ਹੇਠ ਕਾਗਜ਼ ਦਾਖਲ ਕੀਤੇ ਜਿਨ੍ਹਾਂ ’ਚ ਵਾਰਡ 1 ਤੋਂ ਰਮਨਦੀਪ ਕੌਰ, ਵਾਰਡ 2 ਤੋਂ ਭਜਨ ਸਿੰਘ, ਵਾਰਡ 3 ਤੋਂ ਮਮਤਾ ਮੜਕਣ, ਵਾਰਡ 4 ਤੋਂ ਸੋਮ ਸਿੰਘ, ਵਾਰਡ 5 ਤੋਂ ਕਿਰਨਦੀਪ ਕੌਰ, ਵਾਰਡ 6 ਤੋਂ ਅਮਰਦੀਪ ਮੜਕਣ, ਵਾਰਡ 8 ਤੋਂ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਵਾਰਡ 9 ਤੋਂ ਸੁਰਿੰਦਰ ਕੌਰ, ਵਾਰਡ 10 ਤੋਂ ਰਾਮ ਦਾਸ ਤੇ ਵਾਰਡ 11 ਤੋਂ ਗੁਰਪ੍ਰੀਤ ਸਿੰਘ ਚੋਣ ਲੜਨਗੇ। ਭਾਜਪਾ ਵੱਲੋਂ ਪ੍ਰਿੰਸੀਪਲ ਸੰਜੀਵ ਮੌਦ ਗਿੱਲ ਦੀ ਅਗਵਾਈ ਹੇਠ ਵਾਰਡ 1 ਤੋਂ ਹਰਜੀਤ ਕੌਰ, ਵਾਰਡ 2 ਤੋਂ ਅਜੈ ਕੁਮਾਰ, ਵਾਰਡ 3 ਤੋਂ ਹਰਜੀਤ ਕੌਰ, ਵਾਰਡ 4 ਤੋਂ ਲਖਵਿੰਦਰ ਸਿੰਘ ਤੇ ਵਾਰਡ 5 ਤੋਂ ਗੁਰਜੰਟ ਸਿੰਘ ਨੇ ਪੇਪਰ ਦਾਖਲ ਕੀਤੇ ਹਨ।

ਆਜ਼ਾਦ ਉਮੀਦਵਾਰ ਵਿੱਚ ਵਾਰਡ 3 ਤੋਂ ਸਾਬਕਾ ਪ੍ਰਧਾਨ ਇੰਦੂ ਪੁਰੀ, ਵਾਰਡ 6 ਤੋਂ ਸਾਬਕਾ ਕੌਂਸਲਰ ਸੁਖਜੀਤ ਸਿੰਘ ਲਾਲੀ, ਵਾਰਡ 2 ਤੋਂ ਹਰਭਜਨ ਸਿੰਘ ਸੰਦੀਲਾ, ਵਾਰਡ 4 ਤੋਂ ਸੰਜੀਵ ਕੁਮਾਰ ਵਰਮਾ, ਵਾਰਡ 10 ਤੋਂ ਕਾਮਰੇਡ ਭਗਵਾਨ ਸਿੰਘ ਤੇ ਵਾਰਡ 11 ਤੋਂ ਨਿਰਮਲ ਸਿੰਘ ਨਿੰਮਾ ਮੈਦਾਨ ਵਿੱਚ ਹਨ।

ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ‘ਆਪ’ ਦੇ ਉਮੀਦਵਾਰ 11 ਵਾਰਡਾਂ ਵਿੱਚ ਸ਼ਾਨਾਮੱਤੀ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਚੇਅਰਮੈਨ ਬੂਟਾ ਸਿੰਘ ਰਾਣੋ, ਚੇਅਰਮੈਨ ਕਰਨ ਸਿਹੌੜਾ, ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ, ਨਾਇਬ ਤਹਿਸੀਦਲਾਰ ਮਲੌਦ ਵਿਕਾਸਦੀਪ, ਖੇਤੀਬਾੜੀ ਅਫ਼ਸਰ ਡਾ. ਨਿਰਮਲ ਸਿੰਘ ਘਲੋਟੀ, ਸੀਪੀਈਓ ਮਨਜੀਤ ਸਿੰਘ ਰੌਣੀ, ਜਗਦੀਪ ਕੁਮਾਰ, ਸਾਬਕਾ ਚੇਅਰਮੈਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਵੀ ਹਾਜ਼ਰ ਸਨ।

 

Advertisement