ਨਗਰ ਪੰਚਾਇਤ ਖਨੌਰੀ ਵਿੱਚ ਆਜ਼ਾਦ ਉਮੀਦਵਾਰਾਂ ਦੀ ਝੰਡੀ
ਨਿੱਜੀ ਪੱਤਰ ਪ੍ਰੇਰਕ
ਪਾਤੜਾਂ, 22 ਦਸੰਬਰ
ਨਗਰ ਪੰਚਾਇਤ ਖਨੌਰੀ ਦੀ ਹੋਈ ਚੋਣ ਵਿੱਚ ਆਜ਼ਾਦ ਉਮੀਦਵਾਰਾਂ ਦੀ ਝੰਡੀ ਰਹੀ ਕਿਉਂਕਿ ਕਾਂਗਰਸ ਨੇ ਆਪਣੇ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜੀ ਜਦੋਂ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰ ਜੇਤੂ ਰਹੇ। ਇਕ ਉਮੀਦਵਾਰ ਬਿਨਾਂ ਮੁਕਾਬਲੇ ਚੋਣ ਜਿੱਤਣ ਵਿੱਚ ਸਫਲ ਹੋਇਆ ਹੈ। ਨਗਰ ਪੰਚਾਇਤ ਖਨੌਰੀ ਦੇ ਵਾਰਡ ਨੰਬਰ ਇੱਕ ਤੋਂ ਆਜ਼ਾਦ ਉਮੀਦਵਾਰ ਮੇਹਾਵੀਰ ਸਿੰਘ ਨੇ ਆਪਣੇ ਵਿਰੋਧੀ ਕਸ਼ਮੀਰ ਸਿੰਘ ਨੂੰ 71 ਵੋਟਾਂ ਨਾਲ, ਵਾਰਡ ਨੰਬਰ ਦੋ ਤੋਂ ਜਨਰਲ ਔਰਤਾਂ ਵਿੱਚੋਂ ਆਜ਼ਾਦ ਉਮੀਦਵਾਰ ਸੁਰਿੰਦਰਜੋਤ ਕੌਰ ਨੇ ਆਪਣੀ ਵਿਰੋਧੀ ਹਰਪ੍ਰੀਤ ਕੌਰ ਨੂੰ 72 ਵੋਟਾਂ ਨਾਲ, ਵਾਰਡ ਨੰਬਰ ਤਿੰਨ ’ਚੋਂ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ, ਵਾਰਡ ਚਾਰ ’ਚੋਂ ਅੰਕੁਰ ਸਿੰਗਲਾ, ਵਾਰਡ ਨੰਬਰ ਪੰਜ ’ਚੋਂ ਹਰਬੰਸ ਲਾਲ, ਵਾਰਡ ਨੰਬਰ ਛੇ ਤੋਂ ‘ਆਪ’ ਦੀ ਸੇਨੂ ਗਰਗ ਬਿਨਾਂ ਮੁਕਾਬਲੇ ਜੇਤੂ ਰਹੇ। ਸੱਤ ’ਚੋਂ ‘ਆਪ’ ਦੇ ਕੁਲਦੀਪ ਸਿੰਘ, ਅੱਠ ’ਚੋਂ ਆਜ਼ਾਦ ਉਮੀਦਵਾਰ ਜਸਮੇਲ ਕੌਰ, ਨੌਂ ਤੋਂ ਆਜ਼ਾਦ ਉਮੀਦਵਾਰ ਸੁਭਾਸ਼ ਚੰਦ ਜੇਤੂ ਰਹੇ। ਇਸੇ ਤਰ੍ਹਾਂ ਵਾਰਡ 10 ਤੋਂ ਆਜ਼ਾਦ ਉਮੀਦਵਾਰ ਰੀਤੂ ਰਾਣੀ ਨੇ ਆਪਣੇ ਵਿਰੋਧੀ ਕੁਲ ਦੇਵੀ ਨੂੰ 80 ਵੋਟਾਂ ਨਾਲ, ਵਾਰਡ 11 ਜਨਰਲ ਵਿੱਚੋਂ ਆਜ਼ਾਦ ਉਮੀਦਵਾਰ ਕ੍ਰਿਸ਼ਨ ਲਾਲ ਨੇ ਆਪਣੇ ਵਿਰੋਧੀ ਨੂੰ ਸਤੀਸ਼ ਸਿੰਗਲਾ 81 ਵੋਟਾਂ ਨਾਲ, ਵਾਰਡ 12 ਜਨਰਲ ਔਰਤਾਂ ਵਿੱਚੋਂ ਆਜ਼ਾਦ ਉਮੀਦਵਾਰ ਨੀਰੂ ਨੇ ਆਪਣੇ ਵਿਰੋਧੀ ਬਾਲਾ ਦੇਵੀ ਨੂੰ 82 ਵੋਟਾਂ ਨਾਲ, ਵਾਰਡ ਨੰਬਰ 13 ਔਰਤਾਂ ਵਿੱਚੋਂ ‘ਆਪ’ ਦੇ ਉਮੀਦਵਾਰ ਕੁਲਦੀਪ ਕੌਰ ਨੇ ਆਪਣੇ ਵਿਰੋਧੀ ਰੀਨੂ ਸਿੰਗਲਾ ਨੂੰ 83 ਵੋਟਾਂ ਨਾਲ ਹਰਾਇਆ ਹੈ।