ਨਗਰ ਪਾਲਿਕਾ ਚੋਣਾਂ: 18 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ
05:03 AM Jun 19, 2025 IST
ਪੱਤਰ ਪ੍ਰੇਰਕ
Advertisement
ਕਾਲਾਂਵਾਲੀ, 18 ਜੂਨ
ਨਗਰ ਪਾਲਿਕਾ ਕਾਲਾਂਵਾਲੀ ਦੀਆਂ ਆਮ ਚੋਣਾਂ ਲਈ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਪ੍ਰਧਾਨ ਅਹੁਦੇ ਲਈ ਦੋ ਅਤੇ ਵਾਰਡ ਮੈਂਬਰਾਂ ਦੇ ਅਹੁਦੇ ਲਈ 16 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ। ਨਗਰ ਪਾਲਿਕਾ ਕਾਲਾਂਵਾਲੀ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਦੀਪਿਕਾ ਜੈਨ ਅਤੇ ਜਸਦੀਪ ਗੋਇਲ ਨੇ ਪ੍ਰਧਾਨ ਅਹੁਦੇ ਲਈ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ। ਇਸੇ ਤਰ੍ਹਾਂ ਵਾਰਡ ਮੈਂਬਰ ਅਹੁਦੇ ਲਈ ਵਾਰਡ 1 ਤੋਂ ਲਵਲੀ ਨਾਗਰ, ਵਾਰਡ 4 ਤੋਂ ਕਲਪਨਾ ਮੌਰੀਆ, ਵਾਰਡ 5 ਤੋਂ ਸਿਮਰਨ ਪ੍ਰੀਤ ਕੌਰ, ਵਾਰਡ 6 ਤੋਂ ਰੋਹਿਤ ਜੈਨ ਅਤੇ ਕਨਿਕਾ, ਵਾਰਡ 9 ਤੋਂ ਅਸ਼ੋਕ ਕੁਮਾਰ ਅਤੇ ਸੰਜੀਵ ਸਿੰਗਲਾ, ਵਾਰਡ 10 ਤੋਂ ਸੰਦੀਪ ਬਾਂਸਲ, ਅਨੀਤਾ ਰਾਣੀ, ਪ੍ਰਤੀਕ, ਵੀਰਪਾਲ ਕੌਰ, ਵਾਰਡ 11 ਤੋਂ ਰੇਣੂ ਗੋਇਲ, ਵਾਰਡ 15 ਤੋਂ ਗੁਰਵਿੰਦਰ ਸਿੰਘ, ਜਗਮੀਤ ਸਿੰਘ ਅਤੇ ਵਾਰਡ 16 ਤੋਂ ਮਨਿੰਦਰ ਸਿੰਘ ਅਤੇ ਬਿੰਦਰ ਕੁਮਾਰ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ।
Advertisement
Advertisement