ਨਗਰ ਨਿਗਮ ਕਮਿਸ਼ਨਰ ਵੱਲੋਂ ਸਕੂਲ ਦਾ ਦੌਰਾ
05:41 AM May 25, 2025 IST
ਲਹਿਰਾਗਾਗਾ: ਨਗਰ ਨਿਗਮ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ, ਫਗਵਾੜਾ ਡਾ. ਅਕਸ਼ਿਤਾ ਗੁਪਤਾ, ਸੰਗਰੂਰ ਨੇ ਇਥੇ ਸਕੂਲ ਆਫ ਐਮੀਨੈਂਸ ਦਾ ਦੌਰਾ ਕੀਤਾ। ਇਸ ਦੌਰਾਨ ਡਾ. ਗੁਪਤਾ ਨੇ
ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਸਕੂਲ ਮੈਂਟਰਸ਼ਿਪ ਸਕੀਮ ਦੇ ਹਿੱਸੇ ਵਜੋਂ ਵਿਦਿਅਕ ਯੋਗਤਾ ਅਤੇ ਨਿੱਜੀ ਵਿਕਾਸ ਲਈ ਪ੍ਰੇਰਿਤ ਕਰਦੇ ਹੋਏ ਮਾਰਗ ਦਰਸ਼ਨ ਕੀਤਾ।
ਕਮਿਸ਼ਨਰ ਡਾ. ਗੁਪਤਾ ਨੇ ਨੌਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੀ ਵਿਦਿਅਕ ਯੋਗਤਾ ਲਈ ਧਿਆਨ ਕੇਂਦਰਿਤ ਕਰਨ ਸਬੰਧੀ ਸਿਧਾਂਤ ਸਾਂਝੇ ਕੀਤੇ। ਸੈਸ਼ਨ ਤੋਂ ਪਰੇ ਵਿਦਿਆਰਥੀਆਂ ਲਈ ਡਾ. ਅਕਸ਼ਿਤਾ ਗੁਪਤਾ ਨੇ ਉਨ੍ਹਾਂ ਨਾਲ ਇੱਕ ਆਨਲਾਈਨ ਗੂਗਲ ਫਾਰਮ ਸਾਂਝਾ ਕੀਤਾ, ਜਿਸ ਵਿੱਚ ਪੜ੍ਹਾਈ, ਕਰੀਅਰ ਜਾਂ ਨਿੱਜੀ ਵਿਕਾਸ ਨਾਲ ਸਬੰਧਤ ਸਵਾਲਾਂ ਨੂੰ ਪੁੱਛਿਆ ਜਾ ਸਕਦਾ ਹੈ।
ਡਾ. ਅਕਸ਼ਿਤਾ ਗੁਪਤਾ ਨੇ ਸਾਲਾਨਾ ਸਕੂਲ ਮੈਗਜ਼ੀਨ ਵੀ ਜਾਰੀ ਕੀਤਾ। -ਪੱਤਰ ਪ੍ਰੇਰਕ
Advertisement
Advertisement