ਨਗਰ ਕੌਂਸਲ ਦੀ ਜ਼ਮੀਨ ਤੋਂ ਕਬਜ਼ਾ ਹਟਾਇਆ
ਪੱਤਰ ਪ੍ਰੇਰਕ
ਬਨੂੜ, 31 ਮਈ
ਨਗਰ ਕੌਂਸਲ ਬਨੂੜ ਦੇ ਅਧਿਕਾਰੀਆਂ ਨੇ ਵਾਰਡ ਨੰਬਰ 2 ਅਧੀਨ ਪੈਂਦੇ ਪਿੰਡ ਬਸੀ ਈਸੇ ਖਾਂ ਵਿਚ ਨਗਰ ਕੌਂਸਲ ਦੀ ਜ਼ਮੀਨ ਉੱਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਹਟਾ ਦਿੱਤਾ। ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਕੌਂਸਲ ਨੂੰ ਸੂਚਨਾ ਮਿਲੀ ਸੀ ਕਿ ਵਾਰਡ ਨੰਬਰ ਦੋ ਅਧੀਨ ਪੈਂਦੇ ਪਿੰਡ ਬਸੀ ਈਸੇ ਖਾਂ ਵਿਚ ਪੰਚਕੂਲਾ ਦੇ ਇੱਕ ਵਸਨੀਕ ਵੱਲੋਂ ਕੌਂਸਲ ਦੀ ਮਲਕੀਅਤੀ ਜ਼ਮੀਨ ’ਤੇ ਨਜਾਇਜ਼ ਉਸਾਰੀ ਕਰਕੇ ਕਬਜ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਵਤਾਰ ਚੰਦ ਸੇਖੜੀ ਦੀ ਹਦਾਇਤ ਤੇ ਸੁਪਰਡੈਂਟ ਸੈਨੀਟੇਸ਼ਨ ਜੰਗ ਬਹਾਦਰ ਦੀ ਅਗਵਾਈ ਹੇਠਲੀ ਟੀਮ ਜੇਸੀਬੀ ਮਸ਼ੀਨ, ਟਰੈਕਟਰ ਟਰਾਲੀ, ਪੁਲੀਸ ਪਾਰਟੀ ਅਤੇ ਮਜ਼ਦੂਰ ਲੈ ਕੇ ਮੌਕੇ ਤੇ ਪਹੁੰਚੀ। ਜਿਨਾਂ ਨੇ ਨਗਰ ਕੌਂਸਲ ਦੀ ਜ਼ਮੀਨ ਤੇ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਨੂੰ ਹਟਾ ਦਿੱਤਾ। ਇਸ ਮੌਕੇ ਜੰਗ ਬਹਾਦਰ, ਕਲਰਕ ਹਰਜੀਤ ਸਿੰਘ, ਰਾਜ ਕੁਮਾਰ ਸੋਨੂ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਰਕੇਸ਼ ਕੁਮਾਰ, ਹਨੀ ਤੋਂ ਇਲਾਵਾ ਹੋਰ ਬਹੁਤ ਸਾਰੇ ਕੌਂਸਲ ਦੇ ਕਰਮਚਾਰੀ ਹਾਜ਼ਰ ਸਨ ।