ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਗਰ ਕੌਂਸਲ ਤੇ ਪੁਲੀਸ ਵਿਭਾਗ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ

05:40 AM May 11, 2025 IST
featuredImage featuredImage
ਦੁਕਾਨਦਾਰਾਂ ਨਾਲ ਮੀਟਿੰਗ ਦੌਰਾਨ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ, ਥਾਣਾ ਮੁਖੀ ਹਰਵਿੰਦਰ ਸਿੰਘ ਅਤੇ ਹੋਰ। -ਫੋਟੋ: ਟੱਕਰ

ਪੱਤਰ ਪ੍ਰੇਰਕ
ਮਾਛੀਵਾੜਾ, 10 ਮਈ
ਨਗਰ ਕੌਂਸਲ ਮਾਛੀਵਾੜਾ ਅਤੇ ਪੁਲੀਸ ਵਿਭਾਗ ਨੇ ਅੱਜ ਮਾਛੀਵਾੜਾ ਦੁਕਾਨਦਾਰ ਐਸੋਸ਼ੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਸਬੰਧੀ ਜਾਣੂ ਕਰਵਾਇਆ। ਮੀਟਿੰਗ ਦੌਰਾਨ ਮਾਛੀਵਾੜਾ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਦਾਇਤਾਂ ਹਨ ਕਿ ਰਾਤ ਸਮੇਂ ਦੁਕਾਨ ਦੇ ਬਾਹਰ ਬੋਰਡਾਂ ’ਤੇ ਲੱਗੀਆਂ ਲਾਈਟਾਂ ਬੰਦ ਹੋਣੀਆਂ ਚਾਹੀਦੀਆਂ ਹਨ ਅਤੇ ਸੀਸੀਟੀਵੀ ਕੈਮਰਿਆਂ ਅੰਦਰ ਜਗਦੀ ਛੋਟੀ ਲਾਈਟ ਵੀ ਬੰਦ ਕੀਤੀ ਜਾਵੇ। ਥਾਣਾ ਮੁਖੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੁਕਾਨ ਬੰਦ ਕਰਨ ਦਾ ਜੋ ਵੀ ਸਮਾਂ ਤੈਅ ਕਰੇਗਾ ਉਸ ਦੀ ਦੁਕਾਨਦਾਰ ਪਾਲਣਾ ਕਰਨ ਅਤੇ ਲੋਕ ਰਾਤ ਸਮੇਂ ਘਰ ਤੋਂ ਬਾਹਰ ਬਿਲਕੁਲ ਨਾ ਨਿਕਲਣ।

Advertisement

ਇਸ ਮੌਕੇ ਉਨ੍ਹਾਂ ਕਿਹਾ ਕਿ ਕੋਈ ਵੀ ਰਾਸ਼ਨ ਸਮੱਗਰੀ ਵੇਚਣ ਵਾਲਾ ਦੁਕਾਨਦਾਰ ਤੈਅ ਰੇਟਾਂ ਤੋਂ ਵੱਧ ਭਾਅ ’ਤੇ ਸਾਮਾਨ ਨਾ ਵੇਚੇ ਅਤੇ ਨਾ ਹੀ ਜਮ੍ਹਾਂਖੋਰੀ ਕਰੇ। ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਕੌਂਸਲ ਦਫ਼ਤਰ ਵਿਚ 24 ਘੰਟੇ ਹੈਲਪਲਾਈਨ ਡੈਸਕ ਸਥਾਪਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਐਮਰਜੈਂਸੀ ਹਾਲਾਤਾਂ ਵਿਚ ਕਿਸੇ ਵੀ ਵਿਅਕਤੀ ਦੀ ਸਹਾਇਤਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਭਲਕੇ 11 ਮਈ ਨੂੰ ਵਿਧਾਇਕ ਦਿਆਲਪੁਰਾ ਇਸ ਸਬੰਧੀ ਰਸਮੀ ਐਲਾਨ ਕਰਨਗੇ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਸਮੂਹ ਸ਼ਹਿਰ ਵਾਸੀ ਸਰਬੱਤ ਦਾ ਭਲਾ ਅਤੇ ਸੁੱਖ, ਸ਼ਾਂਤੀ ਲਈ ਅਰਦਾਸ ਕਰ ਰਹੇ ਹਨ ਅਤੇ ਕਾਮਨਾ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਹ ਸੰਕਟ ਵਾਲਾ ਮਾਹੌਲ ਖਤਮ ਹੋ ਜਾਵੇਗਾ ਪਰ ਉਦੋਂ ਤੱਕ ਲੋਕ ਆਪਣੀ ਤੇ ਪਰਿਵਾਰ ਦੀ ਸੁਰੱਖਿਆ ਲਈ ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਨ।

ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਜਗਮੀਤ ਸਿੰਘ ਮੱਕੜ, ਨਗਿੰਦਰਪਾਲ ਮੱਕੜ, ਨੀਰਜ ਕੁਮਾਰ, ਕਿਸ਼ੋਰ ਕੁਮਾਰ, ਜਸਵੀਰ ਸਿੰਘ ਭੱਟੀਆਂ (ਸਾਰੇ ਕੌਂਸਲਰ), ਸਤੀਸ਼ ਸਿੰਗਲਾ, ਲੱਕੀ ਮੱਕੜ, ਵਿਕਾਸ ਮਿੱਤਲ, ਅਮਿਤ ਮਲਿਕ, ਪ੍ਰਧਾਨ ਰਾਜੇਸ਼ ਕਪੂਰ, ਪ੍ਰਵੀਨ ਮੱਕੜ, ਸੁਖਦੇਵ ਸਿੰਘ ਬਿੱਟੂ ਵੀ ਮੌਜੂਦ ਸਨ।

Advertisement

ਡਰੋਨ ਜਾਂ ਸ਼ੱਕੀ ਵਸਤੂ ਦਿਖਣ ’ਤੇ ਪੁਲੀਸ ਨੂੰ ਸੂਚਿਤ ਕਰੋ: ਡੀਐੱਸਪੀ
ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਪਿੰਡ ਦੇ ਖੇਤਾਂ ਜਾਂ ਹੋਰ ਕਿਸੇ ਸਥਾਨ ’ਤੇ ਡਰੋਨ, ਸ਼ੱਕੀ ਵਸਤੂ ਡਿੱਗੀ ਮਿਲਦੀ ਹੈ ਤਾਂ ਉਸ ਤੋਂ 100 ਤੋਂ 200 ਮੀਟਰ ਦੀ ਦੂਰੀ ਬਣਾ ਕੇ ਰੱਖਣ ਅਤੇ ਤੁਰੰਤ ਪੁਲਸ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਹੋਰ ਧਾਰਮਿਕ ਅਸਥਾਨਾਂ ਦੇ ਪ੍ਰਬੰਧਕ ਰਾਤ ਸਮੇਂ ਗੁਰੂ ਘਰਾਂ ਕੋਲ ਠੀਕਰੀ ਪਹਿਰੇ ਜ਼ਰੂਰ ਲਗਾਉਣ। ਡੀ.ਐੱਸ.ਪੀ. ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਸਮਰਾਲਾ ਸਬ-ਡਿਵੀਜ਼ਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਜਿਸ ਵਿਚ ਐੱਸ.ਡੀ.ਐੱਮ. ਸਮਰਾਲਾ ਨਾਲ ਸੰਪਰਕ ਕਰਨ ਲਈ 88960-88888 ਜਾਂ 88474-19945, ਸੁਰੱਖਿਆ ਦੇ ਮੱਦੇਨਜ਼ਰ ਡੀ.ਐੱਸ.ਪੀ. ਸਮਰਾਲਾ ਨਾਲ 98726-93808 ਜਾਂ 95929-14028, ਮੈਡੀਕਲ ਸੁਵਿਧਾ ਲਈ ਐੱਸ.ਐੱਮ.ਓ. ਮਾਛੀਵਾੜਾ 01628-250545 ਜਾਂ 98725-98055, ਜ਼ਿਲ੍ਹਾ ਪੁਲੀਸ ਕੰਟਰੋਲ ਰੂਮ 95929-14053, ਪੁਲੀਸ ਸਟੇਸ਼ਨ ਮਾਛੀਵਾੜਾ 95929-13641, ਥਾਣਾ ਮੁਖੀ ਮਾਛੀਵਾੜਾ 95929-14033 ਜਾਂ 97800-00463, ਫਾਇਰ ਐਮਰਜੈਂਸੀ ਲਈ 01628-262100, 99888-00870, 78884-20005 ਨੰਬਰ ’ਤੇ ਸੰਪਰਕ ਕਰਨ।

Advertisement