ਨਗਰ ਕੀਰਤਨ 13 ਨੂੰ
05:27 AM Apr 11, 2025 IST
ਫਗਵਾੜਾ: ਖਾਲਸਾ ਸਾਜਨਾ ਦਿਵਸ ਸਬੰਧੀ ਨਗਰ ਕੀਰਤਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗਾ, ਜੋ ਬਾਂਸਾ ਬਾਜ਼ਾਰ, ਬੰਗਾ ਰੋਡ ਹੁੰਦਾ ਹੋਇਆ ਵਾਪਸ ਇਤਿਹਾਸਿਕ ਗੁਰਦੁਆਰਾ ਸ਼੍ਰੀ ਸੂਖਚੈਨਆਣਾ ਸਾਹਿਬ ਵਿਖੇ ਪੁੱਜੇਗਾ। ਇੱਥੇ ਵਿਸਾਖੀ ਸਬੰਧੀ ਵਿਸ਼ਾਲ ਸਮਾਗਮ ਹੋਵੇਗਾ। ਸੂਖਚੈਨਆਣਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ ਮਹਾਨ ਕੀਰਤਨੀ ਜਥੇ ਸੰਗਤ ਨੂੰ ਨਿਹਾਲ ਕਰਨਗੇ। -ਪੱਤਰ ਪ੍ਰੇਰਕ
Advertisement
Advertisement