ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਕਸਲੀ ਖ਼ਤਰੇ ਦਾ ਟਾਕਰਾ

04:33 AM May 23, 2025 IST
featuredImage featuredImage

ਰਾਸ਼ਟਰੀ ਸੁਰੱਖਿਆ ਲਈ ਵੱਡੀ ਜਿੱਤ ਦੇ ਰੂਪ ਵਿੱਚ, ਹਥਿਆਰਬੰਦ ਸੈਨਾਵਾਂ ਨੇ ਪਿਛਲੇ 16 ਮਹੀਨਿਆਂ ’ਚ 400 ਤੋਂ ਵੱਧ ਮਾਓਵਾਦੀ ਬਾਗ਼ੀਆਂ ਨੂੰ ਖ਼ਤਮ ਕੀਤਾ ਹੈ ਜਿਨ੍ਹਾਂ ਵਿੱਚ ਬਸਵਰਾਜੂ ਉਰਫ ਨੰਬਾਲਾ ਕੇਸ਼ਵਰਾਓ ਵਰਗੇ ਚੋਟੀ ਦੇ ਨੇਤਾ ਸ਼ਾਮਿਲ ਹਨ। ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਸ਼ੁਰੂ ਕੀਤਾ ਗਿਆ ਅਪਰੇਸ਼ਨ ‘ਸੰਕਲਪ’ ਹਾਲ ਦੇ ਸਮਿਆਂ ’ਚ ਨਕਸਲੀ ਖ਼ਤਰੇ ’ਤੇ ਸਭ ਤੋਂ ਜ਼ੋਰਦਾਰ ਕਾਰਵਾਈ ਹੈ। ਬਸਵਰਾਜੂ ਦੇ ਸਿਰ ’ਤੇ ਸਰਕਾਰ ਨੇ ਵੱਡਾ ਇਨਾਮ ਰੱਖਿਆ ਹੋਇਆ ਸੀ। ਦਹਾਕਿਆਂ ਤੋਂ ਮਾਓਵਾਦੀ ਬਾਗੀ ਦੇਸ਼ ਦੇ ਕਬਾਇਲੀ ਇਲਾਕਿਆਂ ਨੂੰ ਘਾਤਕ ਹਮਲਿਆਂ, ਜਬਰੀ ਵਸੂਲੀ ਅਤੇ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਨਾਲ ਪ੍ਰੇਸ਼ਾਨ ਕਰਦੇ ਰਹੇ ਹਨ। ਉਹ ਹਾਸ਼ੀਏ ’ਤੇ ਧੱਕੇ ਆਦਿਵਾਸੀਆਂ ਦੀਆਂ ਸ਼ਿਕਾਇਤਾਂ ਦਾ ਫ਼ਾਇਦਾ ਉਠਾਉਂਦੇ ਹਨ ਅਤੇ ਬੰਦੂਕ ਨਾਲ ਅਸਹਿਮਤੀ ਨੂੰ ਕੁਚਲਦੇ ਹਨ। ਇਸ ਤਾਜ਼ਾ ਕਾਰਵਾਈ ਨੇ ਨਾ ਸਿਰਫ਼ ਅੰਦੋਲਨ ਦੀ ਲੀਡਰਸ਼ਿਪ ਨੂੰ ਖ਼ਤਮ ਕੀਤਾ ਹੈ ਬਲਕਿ ਇਸ ਦੇ ਸੰਗਠਨਾਤਮਕ ਆਧਾਰ ਤੇ ਹਥਿਆਰਾਂ ਦੀ ਸਪਲਾਈ ਲੜੀ ਨੂੰ ਵੀ ਵਿਗਾੜ ਦਿੱਤਾ ਹੈ।
ਇਹ ਅਗਲੇ ਸਾਲ ਮਾਰਚ ਤੱਕ ਨਕਸਲਵਾਦ ਨੂੰ ਖ਼ਤਮ ਕਰਨ ਦੇ ਸਰਕਾਰ ਦੇ ਟੀਚੇ ਦੀ ਪ੍ਰਾਪਤੀ ਵੱਲ ਵੱਡਾ ਕਦਮ ਹੈ। ਸੁਰੱਖਿਆ ਬਲ, ਜਿਨ੍ਹਾਂ ’ਚ ਸਥਾਨਕ ਤੇ ਅਸਰਦਾਰ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਸ਼ਾਮਿਲ ਹਨ, ਨੇ ਧੀਰਜ ਨਾਲ ਸਟੀਕ ਕਾਰਵਾਈ ਕੀਤੀ ਹੈ। ਡੀਆਰਜੀ ਜਵਾਨਾਂ ਤੇ ਨਕਸਲੀਆਂ ਵਿਚਾਲੇ ਤਾਜ਼ਾ ਮੁਕਾਬਲਾ ਕਰੀਬ 50 ਘੰਟੇ ਤੱਕ ਚੱਲਿਆ, ਜਿਸ ਨੂੰ ਸੁਰੱਖਿਆ ਕਰਮੀਆਂ ਨੂੰ ਸਫਲਤਾ ਮਿਲੀ ਹੈ। ਮੁਕਾਬਲੇ ਵਿੱਚ 26 ਤੋਂ ਵੱਧ ਨਕਸਲੀ ਮਾਰੇ ਗਏ ਹਨ। ਬਾਗ਼ੀਆਂ ਦੇ ਚੋਟੀ ਦੇ ਆਗੂਆਂ ਦੀ ਤਲਾਸ਼ ਕਈ ਰਾਜਾਂ ਨੂੰ ਸੀ। ਇਸ ਦੇ ਨਾਲ ਹੀ ਬੁਨਿਆਦੀ ਢਾਂਚੇ ਦੀ ਉਸਾਰੀ, ਕਲਿਆਣਕਾਰੀ ਯੋਜਨਾਵਾਂ ਤੇ ਮੁੜ ਵਸੇਬਾ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕਮਜ਼ੋਰ ਵਰਗਾਂ ਨੂੰ ਬਾਗ਼ੀ ਪ੍ਰਭਾਵ ਤੋਂ ਦੂਰ ਕੀਤਾ ਜਾ ਸਕੇ। ਕੇਂਦਰ ਸਰਕਾਰ ਦੇ ਸਹਿਯੋਗ ਨਾਲ ਰਾਜਾਂ ਵੱਲੋਂ ਅਜਿਹੀਆਂ ਕਈ ਯੋਜਨਾਵਾਂ ਨੂੰ ਲਾਗੂ ਕੀਤਾ ਗਿਆ ਹੈ। ਸੁਰੱਖਿਆ ਕਰਮੀਆਂ ਦੀਆਂ ਮੌਤਾਂ ਵਿੱਚ ਆਈ ਕਮੀ- 2014 ਵਿੱਚ 287 ਤੋਂ ਲੈ ਕੇ 2024 ’ਚ ਸਿਰਫ 19- ਸੁਧਰੀ ਹੋਈ ਰਣਨੀਤੀ, ਖੁਫ਼ੀਆ ਜਾਣਕਾਰੀ ਤੇ ਸਥਾਨਕ ਤਾਲਮੇਲ ਨੂੰ ਦਰਸਾਉਂਦੀ ਹੈ।
ਉਂਝ, ਚੁਣੌਤੀਆਂ ਅਜੇ ਬਰਕਰਾਰ ਹਨ। ਚੋਟੀ ਦੇ ਮਾਓਵਾਦੀ ਨੇਤਾਵਾਂ ਦੀ ਹੱਤਿਆ ਅਸਲ ਵਿੱਚ ਬਗ਼ਾਵਤ ਦੀ ਕਮਾਂਡ ਲੜੀ ਨੂੰ ਕਮਜ਼ੋਰ ਕਰ ਸਕਦੀ ਹੈ, ਪਰ ਇਤਿਹਾਸ ਸਾਨੂੰ ਦੱਸਦਾ ਹੈ ਕਿ ਇਕੱਲੀ ਤਾਕਤ ਦੀ ਵਰਤੋਂ, ਵਿਚਾਰਧਾਰਕ ਤੌਰ ’ਤੇ ਪ੍ਰੇਰਿਤ ਉਨ੍ਹਾਂ ਬਗ਼ਾਵਤਾਂ ਨੂੰ ਖ਼ਤਮ ਨਹੀਂ ਕਰ ਸਕਦੀ ਜਿਨ੍ਹਾਂ ਦੀਆਂ ਜੜ੍ਹਾਂ ਜ਼ਮੀਨ, ਹੱਕ ਤੇ ਇੱਜ਼ਤਾਂ ’ਚ ਹਨ। ਕੇਵਲ ਮੌਤਾਂ ਦੀ ਗਿਣਤੀ ਦੇ ਆਧਾਰ ’ਤੇ ਜਿੱਤ ਐਲਾਨਣਾ ਬੇਅਰਥ ਹੈ। ਸਾਨੂੰ ਸਵਾਲ ਪੁੱਛਣਾ ਚਾਹੀਦਾ ਹੈ: ਕੀ ਇਹ ਸਥਾਈ ਸ਼ਾਂਤੀ ਦਾ ਮਾਰਗ ਹੈ ਜਾਂ ਬੰਦੂਕਾਂ ਨੇ ਕੇਵਲ ਅਸਥਾਈ ਚੁੱਪ ਧਾਰੀ ਹੈ? ਢਾਂਚਾਗਤ ਬੇਇਨਸਾਫ਼ੀ ਦਾ ਹੱਲ ਕੀਤੇ ਬਿਨਾਂ ਤੇ ਅਸੰਤੁਸ਼ਟ ਆਦਿਵਾਸੀਆਂ ਦਾ ਜਮਹੂਰੀ ਸੰਸਥਾਵਾਂ ਵਿੱਚ ਵਿਸ਼ਵਾਸ ਬਹਾਲ ਕੀਤੇ ਬਿਨਾਂ ਛੱਤੀਸਗੜ੍ਹ ਸੰਕਟ ਗ੍ਰਸਤ ਖੇਤਰ ਬਣਿਆ ਰਹਿ ਸਕਦਾ ਹੈ।

Advertisement

Advertisement