ਧੋਖਾਧੜੀ ਮਾਮਲਾ: ਦੋ ਹੋਰ ਨੌਜਵਾਨ ਜਾਂਚ ’ਚ ਸ਼ਾਮਲ
05:39 AM May 27, 2025 IST
ਰਤੀਆ: ਕ੍ਰਾਈਮ ਬਰਾਂਚ ਫਤਿਆਬਾਦ ਨੇ ਰਤੀਆ ਦੇ ਬਹੁਚਰਚਿਤ ਕਰੋੜਾਂ ਰੁਪਏ ਦੇ ਧੋਖਾਧੜੀ ਦੇ ਮਾਮਲੇ ਵਿਚ 2 ਹੋਰ ਨੌਜਵਾਨਾਂ ਨੂੰ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਤਫ਼ਤੀਸ਼ ਵਿੱਚ ਸ਼ਾਮਲ ਕੀਤਾ ਹੈ। ਨੌਜਵਾਨਾਂ ਦੀ ਪਛਾਣ ਰਵੀ ਕੁਮਾਰ ਅਤੇ ਜਤਿੰਦਰ ਕੁਮਾਰ ਵਾਸੀ ਸਹਿਨਾਲ ਵਜੋਂ ਹੋਈ ਹੈ। ਇਸ ਮਾਮਲੇ ’ਚ ਮੁੱਖ ਮੁਲਜ਼ਮ ਡਾ. ਸੁਖਦੇਵ ਸਿੰਘ ਸਮੇਤ 3 ਜਣਿਆਂ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਆਰਥਿਕ ਅਪਰਾਧ ਸ਼ਾਖਾ ਫਤਿਆਬਾਦ ਪੁਲੀਸ ਦੀ ਟੀਮ ਲੱਖਾਂ ਰੁਪਏ ਦੀ ਜਾਇਦਾਦ ਬਰਾਮਦ ਕਰ ਚੁੱਕੀ ਹੈ। ਆਰਥਿਕ ਸ਼ਾਖਾ ਇੰਚਾਰਜ ਨਿਰੀਖਕ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਬਾਰੇ 16 ਅਪਰੈਲ ਨੂੰ ਸਹਿਨਾਲ ਵਾਸੀ ਅਮਰੀਕ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਪਿੰਡ ਸਹਿਨਾਲ ਦੇ ਹੀ ਡਾ. ਸੁਖਦੇਵ ਸਿੰਘ ਨੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਰੋੜਾਂ ਦੀ ਧੋਖਾਧੜੀ ਕੀਤੀ ਹੈ। -ਪੱਤਰ ਪ੍ਰੇਰਕ
Advertisement
Advertisement