ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੋਖਾਧੜੀ ਦੇ ਦੋਸ਼ ਹੇਠ ਦੋ ਕਾਬੂ

03:55 AM May 10, 2025 IST
featuredImage featuredImage

ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 9 ਮਈ
ਰਤੀਆ ਪੁਲੀਸ ਨੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਕਰੋੜਾਂ ਰੁਪਏ ਠੱਗਣ ਦੇ ਦੋਸ਼ ਹੇਠ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਿੰਦਰ ਕੁਮਾਰ ਉਰਫ ਬਿੰਨੂ ਅਤੇ ਜਸਵੰਤ ਸਿੰਘ ਉਰਫ ਸ਼ੀਰਾ ਵਾਸੀ ਸਹਿਨਾਲ ਵਜੋਂ ਹੋਈ ਹੈ। ਆਰਥਿਕ ਅਪਰਾਧ ਸ਼ਾਖਾ ਦੇ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਇਸ ਬਾਰੇ 16 ਅਪਰੈਲ ਨੂੰ ਸਹਿਨਾਲ ਵਾਸੀ ਅਮਰੀਕ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਸ਼ਿਕਾਇਤ ਕਰਤਾ ਅਨੁਸਾਰ ਪਿੰਡ ਸਹਿਨਾਲ ਦੇ ਹੀ ਡਾ. ਸੁਖਦੇਵ ਸਿੰਘ ਨੇ ਆਪਣੇ ਪਿਤਾ ਦੇ ਨਾਮ ਤੋਂ ਸ਼ੀਸ਼ਪਾਲ ਫਰੰਟ ਲਾਈਨ ਕੰਸਲਟੈਂਸੀ ਐਂਡ ਸਰਵਿਸਿਜ਼ ਕੰਪਨੀ ਬਣਾ ਰੱਖੀ ਹੈ। ਕੰਪਨੀ ਵਿਚ ਕਰੀਬ 25 ਏਜੰਟ ਬਣਾ ਰੱਖੇ ਹਨ। ਸੁਖਦੇਵ ਅਤੇ ਉਸ ਦੇ ਏਜੰਟ ਲੋਕਾਂ ਨੂੰ ਇਕ ਮਹੀਨੇ ਵਿਚ ਰੁਪਏ ਦੁੱਗਣੇ ਕਰਨ ਦਾ ਲਾਲਚ ਦੇ ਕੇ ਧੋਖਾਧੜੀ ਕਰ ਰਹੇ ਹਨ। ਅਮਰੀਕ ਨੇ ਕਿਹਾ ਕਿ 18 ਜਨਵਰੀ ਨੂੰ ਮੁਲਜ਼ਮ ਉਸ ਦੇ ਘਰ ਆਏ ਅਤੇ ਲਾਲਚ ਦੇ ਕੇ ਉਸ ਤੋਂ 3 ਲੱਖ ਰੁਪਏ ਲੈ ਲਏ। ਸ਼ਿਕਾਇਤ ਕਰਤਾ ਅਨੁਸਾਰ ਉਸ ਨੂੰ ਕੰਪਨੀ ਵਿਚ ਪੈਸਾ ਲਗਾਏ ਕਰੀਬ ਢਾਈ ਮਹੀਨੇ ਬੀਤ ਗਏ ਪਰ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ। ਜਦੋਂ ਉਸ ਨੇ ਡਾ. ਸੁਖਦੇਵ ਅਤੇ ਉਸ ਦੇ ਏਜੰਟਾਂ ਤੋਂ ਪੈਸੇ ਮੰਗੇ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਮੁਲਜ਼ਮਾਂ ਨੇ ਹੋਰ ਲੋਕਾਂ ਨਾਲ ਵੀ ਧੋੋਖਾ ਕੀਤਾ ਹੈ ਜਿਸ ਦੀ ਰਾਸ਼ੀ ਕਰੀਬ 40-50 ਕਰੋੜ ਰੁਪਏ ਹੈ। ਰਤੀਆ ਪੁਲੀਸ ਨੇ ਡਾ. ਸੁਖਦੇਵ ਤੋਂ ਇਲਾਵਾ ਉਸ ਦੇ 13 ਏਜੰਟਾਂ ਖਿਲਾਫ਼ ਪ੍ਰਾਈਜ਼ ਚਿੱਟਜ ਐਂਡ ਮਨੀ ਸਰਕੁਲੇਸ਼ਨ ਸਕੀਮ ਬੈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲੀਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੋਰ ਸਾਥੀਆਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।

Advertisement

Advertisement