ਧੋਖਾਧੜੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
05:00 AM May 20, 2025 IST
ਸ਼ਾਹਕੋਟ: ਮਹਿਤਪੁਰ ਪੁਲੀਸ ਨੇ ਧੋਖਾਧੜੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਹਰਮਨਪ੍ਰੀਤ ਸਿੰਘ ਮੋਮੀ ਵਾਸੀ ਆਦਰਾਮਾਨ ਨੇ ਸੰਦੀਪ ਅਰੋੜਾ ਵਾਸੀ ਆਦਰਾਮਾਨ ਖ਼ਿਲਾਫ਼ ਲਿਖਤੀ ਦਰਖਾਸਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਸੰਦੀਪ ਅਰੋੜਾ ਉੱਪਰ ਉਨ੍ਹਾਂ ਦੇ ਪਿਤਾ ਦੇ ਨਾਮ ’ਤੇ ਕੰਬਾਈਨ ਖਰੀਦ ਕੇ ਬਿਨਾਂ ਭੁਗਤਾਨ ਕੀਤਿਆਂ ਕੰਬਾਈਨ ਰੱਖਣ ਦਾ ਦੋਸ਼ ਲਗਾਇਆ ਸੀ। ਜਾਂਚ ਉਪਰੰਤ ਸੰਦੀਪ ਅਰੋੜਾ ਖ਼ਿਲਾਫ਼ ਧਾਰਾ 406,420 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋ ਕੰਬਾਈਨ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਉੱਪਰ ਤਿੰਨ ਮੁਕੱਦਮੇ ਥਾਣਾ ਮਹਿਤਪੁਰ ਵਿਚ ਅਤੇ ਇਕ ਮੁਕੱਦਮਾ ਥਾਣਾ ਸਦਰ ਨਕੋਦਰ ਵਿੱਚ ਦਰਜ ਹਨ। -ਪੱਤਰ ਪ੍ਰੇਰਕ
Advertisement
Advertisement