For the best experience, open
https://m.punjabitribuneonline.com
on your mobile browser.
Advertisement

ਧੂਰੀ ਵਿੱਚ ਆਵਾਜਾਈ ਸਮੱਸਿਆ ਕਾਰਨ ਲੋਕ ਪ੍ਰੇਸ਼ਾਨ

05:39 AM Jan 03, 2025 IST
ਧੂਰੀ ਵਿੱਚ ਆਵਾਜਾਈ ਸਮੱਸਿਆ ਕਾਰਨ ਲੋਕ ਪ੍ਰੇਸ਼ਾਨ
ਧੂਰੀ ਦੇ ਸਦਰ ਬਾਜ਼ਾਰ ਵਿੱਚ ਲੱਗਿਆ ਹੋਇਆ ਜਾਮ।
Advertisement

ਬੀਰਬਲ ਰਿਸ਼ੀ

Advertisement

ਧੂਰੀ, 2 ਜਨਵਰੀ
ਮੁੱਖ ਮੰਤਰੀ ਦੇ ਸ਼ਹਿਰ ਧੂਰੀ ਵਿੱਚ ਟਰੈਫਿਕ ਸਮੱਸਿਆ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ ਤੇ ਸਮੱਸਿਆ ਦੇ ਠੋਸ ਹੱਲ ਲਈ ਸੁਹਿਰਦ ਯਤਨਾਂ ਦੀ ਘਾਟ ਰੜਕਦੀ ਹੈ। ਜਾਣਕਾਰੀ ਅਨੁਸਾਰ ਧੂਰੀ ਸ਼ਹਿਰ ਵਿਚਲੀਆਂ ਸੜਕਾਂ ਭਾਵੇਂ ਕਾਫ਼ੀ ਚੌੜੀਆਂ ਹਨ ਪਰ ਇਨ੍ਹਾਂ ’ਤੇ ਬੇ-ਤਰਤੀਬੇ ਖੜ੍ਹੇ ਵਾਹਨ ਜਿੱਥੇ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ ਉੱਥੇ ਕਿਸੇ ਪਾਰਕਿੰਗ ਦੀ ਥਾਂ ਆਮ ਹੀ ਦੁਕਾਨਾਂ ਅੱਗੇ ਬਗੈਰ ਰੋਕ-ਟੋਕ ਖੜ੍ਹ ਦੀਆਂ ਕਾਰਾਂ ਜਾਮ ਦਾ ਕਾਰਨ ਬਣਦੀਆਂ ਹਨ। ਧੂਰੀ ਦੇ ਸਦਰ ਬਾਜ਼ਾਰ ’ਚੋਂ ਕਾਰਾਂ, ਜੀਪਾਂ ਤਾਂ ਇੱਕ ਪਾਸੇ ਸਗੋਂ ਰਾਹਗੀਰ ਨੂੰ ਵੀ ਲੰਘਣਾਂ ਔਖਾ ਹੋ ਜਾਂਦਾ ਹੈ। ਧੂਰੀ ਦੀ ਪੁਰਾਣੀ ਅਨਾਜ ਮੰਡੀ ਦੀਆਂ ਚੌੜੀਆਂ ਸੜਕਾਂ ਵੀ ਬੇ-ਤਰਤੀਬੇ ਵਾਹਨਾਂ ਕਾਰਨ ਛੋਟੀਆਂ ਜਾਪਣ ਲੱਗਦੀਆਂ ਹਨ। ਇਸੇ ਤਰ੍ਹਾਂ ਲੋਹਾ ਬਾਜ਼ਾਰ ’ਚੋਂ ਲੰਘਣਾ ਤਾਂ ਬਹੁਤ ਹੀ ਔਖਾ ਜਾਪਦਾ ਹੈ। ਬੱਸ ਸਟੈਂਡ ਧੂਰੀ ਤੋਂ ਕੱਕੜਵਾਲ ਪੁਲ, ਕੱਕੜਵਾਲ ਪੁਲ ਤੋਂ ਮੁੱਖ ਬਾਜ਼ਾਰ, ਬੀਡੀਪੀਓ ਦਫ਼ਤਰ ਤੋਂ ਧੂਰੀ ਪਿੰਡ ਰੋਡ ਬੈਂਕਾਂ ਵਾਲੀ ਜਗ੍ਹਾ ’ਤੇ ਰੋਜ਼ਾਨਾ ਜਾਮ ਲੱਗਦਾ ਹੈ। ਕੁੱਝ ਥਾਵਾਂ ’ਤੇ ਦੁਕਾਨਾਂ ਦੀ ਹਦੂਦ ਤੋਂ ਬਹੁਤ-ਦੂਰ-ਦੂਰ ਤੱਕ ਲੱਗਿਆ ਸਾਮਾਨ ਵੀ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਧੂਰੀ ਜੰਕਸ਼ਨ ਹੋਣ ਕਾਰਨ ਰੇਲ ਗੱਡੀਆਂ ਦੀ ਆਮਦ ਜ਼ਿਆਦਾ ਹੈ ਅਤੇ ਸ਼ਹਿਰ ਦੇ ਅੰਦਰੂਨੀ ਤਕਰੀਬਨ ਅੱਧੀ ਦਰਜ਼ਨ ਫਾਟਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਵੀ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ। ਇਸੇ ਦੌਰਾਨ ਧੂਰੀ ਦੇ ਕੱਕੜਵਾਲ ਚੌਕ ਵਿੱਚ ਰੋਜ਼ਾਨਾਂ ਕਈ-ਕਈ ਵਾਰ ਜਾਮ ਲੱਗਦਾ ਹੈ ਤੇ ਧੂਰੀ ਦੇ ਪੁਲ ਤੱਕ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਵਿਰੋਧੀ ਧਿਰਾਂ ਮੁੱਖ ਮੰਤਰੀ ਦੇ ਸ਼ਹਿਰ ਅੰਦਰਲੀ ਆਵਾਜਾਈ ਸਮੱਸਿਆ ’ਤੇ ਅਕਸਰ ਹੀ ਤਨਜ਼ ਜ਼ਰੂਰ ਕੱਸਦੇ ਹਨ। ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਸਮੱਸਿਆ ਦੇ ਹੱਲ ਲਈ ਵਿਉਂਤਬੰਦੀ ’ਤੇ ਅਮਲ ਜਾਰੀ ਹੋਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਟਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਧੂਰੀ ਸ਼ਹਿਰ ਅੰਦਰ ਪੁਲ ਦੀ ਤਜਵੀਜ਼ ਹੈ ਜਦੋਂ ਕਿ ਮਾਲੇਕੋਟਲਾ ਬਾਈਪਾਸ ਤੋਂ ਸੰਗਰੂਰ ਬਾਈਪਾਸ ਤੱਕ ਧੂਰੀ ਅੰਦਰਲੀ ਸੜਕ ਨੂੰ ਚੌੜਾ ਕਰਨ ਦਾ ਕੰਮ ਬਕਾਇਦਾ ਸ਼ੁਰੂ ਹੋ ਚੁੱਕਿਆ ਹੈ ਅਤੇ ਹੋਰ ਵੀ ਉਪਰਾਲੇ ਜਾਰੀ ਹਨ ਜਿਸ ਨਾਲ ਟਰੈਫ਼ਿਕ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।

Advertisement

Advertisement
Author Image

Mandeep Singh

View all posts

Advertisement