ਧੂਰੀ ਵਿਕਾਸ ਮੰਚ ਵੱਲੋਂ ਜੋਬਨਪ੍ਰੀਤ ਕੌਰ ਦਾ ਸਨਮਾਨ
05:25 AM May 19, 2025 IST
ਧੂਰੀ: ਧੂਰੀ ਵਿਕਾਸ ਮੰਚ ਧੂਰੀ ਵੱਲੋਂ ਅੱਜ ਚੇਅਰਮੈਨ ਜਗਸੀਰ ਸਿੰਘ ਜੱਗੀ ਢੀਂਡਸਾ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹੇ ਭਰ ਵਿੱਚੋਂ ਅੱਵਲ ਆਉਣ ਵਾਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀ ਵਿਦਿਆਰਥਣ ਜੋਬਨਪ੍ਰੀਤ ਕੌਰ ਦਾ ਪ੍ਰਸ਼ੰਸ਼ਾ ਪੱਤਰ, ਯਾਦਗਾਰੀ ਚਿੰਨ੍ਹ ਅਤੇ 2100 ਰੁਪਏ ਨਕਦ ਦੇ ਕੇ ਸਨਮਾਨ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਜਗਸੀਰ ਸਿੰਘ ਜੱਗੀ ਢੀਂਡਸਾ, ਸਕੱਤਰ ਜਨਰਲ ਹੰਸ ਰਾਜ ਬਜਾਜ ਨੇ ਜੋਬਨਪ੍ਰੀਤ ਕੌਰ ਨੂੰ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਅਵਤਾਰ ਸਿੰਘ ਢਢੋਗਲ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਅਮਰ ਗਰਗ, ਉੱਪ ਚੇਅਰਮੈਨ ਜਤਿੰਦਰ ਸਿੰਘ ਸੋਨੀ ਮੰਡੇਰ, ਰਾਜੇਸ਼ਵਰ ਚੌਧਰੀ, ਮਨੋਹਰ ਸਿੰਘ ਸੱਗੂ, ਐਡਵੋਕੇਟ ਮਨਿੰਦਰ ਸਿੰਘ ਢੀਂਡਸਾ, ਸੁਰਿੰਦਰਪਾਲ ਸਿੰਘ ਨੀਟਾ, ਮੋਹਿਤ ਜਿੰਦਲ, ਵਰਿੰਦਰਪਾਲ ਸਿੰਘ ਭੁੱਲਰ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement