ਧੂਰੀ: ਲਾਵਾਰਸ ਪਸ਼ੂਆਂ ਕਾਰਨ ਲੋਕ ਪ੍ਰੇਸ਼ਾਨ
04:39 AM Jul 07, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਧੂਰੀ, 6 ਜੁਲਾਈ
ਸ਼ਹਿਰ ’ਚ ਲਵਾਰਸ ਪਸ਼ੂਆਂ ਦੀ ਵਧ ਰਹੀ ਗਿਣਤੀ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਜਿਨ੍ਹਾਂ ’ਚ ਜ਼ਿਆਦਾਤਰ ਗਿਣਤੀ ਢੱਠਿਆਂ ਤੇ ਗਾਵਾਂ ਦੀ ਹੈ ਜਿਨ੍ਹਾਂ ਦੇ ਝੁੰਡ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਮੁੱਖ ਮਾਰਗਾਂ, ਨਵੀਂ ਅਨਾਜ ਮੰਡੀ ਤੇ ਮੁਹੱਲਿਆਂ ਵਿੱਚ ਆਮ ਦੇਖੇ ਜਾ ਸਕਦੇ ਹਨ। ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਸਥਿਤੀ ਉਸ ਵੇਲੇ ਖਤਰਨਾਕ ਬਣ ਜਾਂਦੀ ਹੈ ਜਦੋਂ ਗਾਵਾਂ ਤੇ ਢੱਠਿਆਂ ਦੇ ਇਹ ਝੁੰਡ ਆਪਸ ਵਿੱਚ ਟਕਰਾਅ ਚ ਪੈ ਜਾਂਦੇ ਹਨ ਤੇ ਇਨ੍ਹਾਂ ਦੀ ਲੜਾਈ ’ਚ ਕਈ ਵਿਅਕਤੀ ਜ਼ਖਮੀ ਹੋ ਜਾਂਦੇ ਹਨ। ਰਾਤ ਵੇਲੇ ਹਨੇਰੇ ਵਿੱਚ ਇਹ ਸੜਕੀ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਕਲੱਬਾਂ, ਸੁਸਾਇਟੀਆਂ ਅਤੇ ਸਥਾਨਕ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
Advertisement
Advertisement