ਨਿੱਜੀ ਪੱਤਰ ਪ੍ਰੇਰਕਧੂਰੀ, ਦਸੰਬਰਚੌਕੀ ਜੀ.ਆਰ.ਪੀ. ਧੂਰੀ ਦੇ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਪੁਲੀਸ ਧੂਰੀ ਨੂੰ ਰੇਲਵੇ ਸਟੇਸ਼ਨ ਦੇ ਵਰਾਂਡੇ ਵਿੱਚੋਂ ਇੱਕ ਅਣਪਛਾਤੀ ਤੇ ਲਵਾਰਸ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਉਮਰ ਕਰੀਬ 40-45 ਸਾਲ, ਕੱਦ 5 ਫੁੱਟ ਪੰਜ ਇੰਚ, ਰੰਗ ਸਾਂਵਲਾ, ਚਿਹਰਾ ਚੌੜਾ, ਸਿਰ ਤੋਂ ਮੋਨਾ, ਦਾੜੀ ਰੱਖੀ ਹੋਈ, ਚਿੱਟਾ ਕਮੀਜ਼ ਅਤੇ ਕਾਲਾ ਪਜ਼ਾਮਾ ਪਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਧੂਰੀ ਦੀ ਮੌਰਚਰੀ ’ਚ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਸ ਲਾਸ਼ ਸਬੰਧਤ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਮੋਬਾਈਲ ਨੰਬਰ 80546-01823 ’ਤੇ ਸੰਪਰਕ ਕੀਤਾ ਜਾਵੇ।