ਧੂਰੀ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਮੁੱਖ ਮੰਤਰੀ ਯਤਨਸ਼ੀਲ: ਘੁੱਲੀ
ਧੂਰੀ, 8 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਯਤਨਸ਼ੀਲ ਹਨ ਅਤੇ ਉਨ੍ਹਾਂ ਵੱਲੋਂ ਸ਼ਹਿਰ ਤੇ ਪਿੰਡਾਂ ਨੂੰ ਦਿਲ ਖੋਲ੍ਹ ਕੇ ਗਰਾਂਟਾਂ ਦੇ ਗੱਫੇ ਦਿੱਤੇ ਜਾ ਰਹੇ ਹਨ ਅਤੇ ਕਈ ਅਹਿਮ ਪ੍ਰਾਜੈਕਟ ਹਲਕੇ ਵਿੱਚ ਲਿਆਂਦੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਹਲਕਾ ਧੂਰੀ ਦੇ ਵੱਖ-ਵੱਖ ਪਿੰਡਾਂ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਰਸਮੀ ਉਦਘਾਟਨ ਅਤੇ ਨਵੇਂ ਸ਼ੁਰੂ ਕੀਤੇ ਜਾ ਕੰਮਾਂ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਨੇ ਕੀਤਾ। ਇੰਚਾਰਜ ਘੁੱਲੀ ਦੀ ਟੀਮ ਦੇ ਮੋਹਰੀ ਮੈਂਬਰ ਅਮਰਦੀਪ ਸਿੰਘ ਧਾਂਦਰਾਂ ਨੇ ਅਨੁਸਾਰ ਅੱਜ ਪਿੰਡ ਈਸਾਪੁਰ ਵਿੱਚ ਤਕਰੀਬਨ ਤਿੰਨ ਲੱਖ ਦੀ ਲਾਗਤ ਨਾਲ ਬਣਾਏ ਸ਼ੈੱਡ ਦਾ ਦਾ ਉਦਘਾਟਨ ਕੀਤਾ ਗਿਆ ਜਦੋਂ ਕਿ ਪਿੰਡ ਕਾਂਝਲੀ ਵਿੱਚ ਸਰਕਾਰ ਦੀ 10 ਲੱਖ ਸਰਕਾਰ 15 ਲੱਖ ਮਗਨਰੇਗਾ ਦੀ ਮੈਚਿੰਗ ਗ੍ਰਾਂਟ ਨਾਲ ਤਿਆਰ ਸਟੇਡੀਅਮ ਦਾ ਵੀ ਉਦਘਾਟਨ ਕੀਤਾ ਗਿਆ। ਸ੍ਰੀ ਘੁੱਲੀ ਨੇ ਪਿੰਡ ਸ਼ੇਰਪੁਰ ਸੋਢੀਆਂ ਵਿੱਚ ਪਿੰਡ ਦੀ ਫਿਰਨੀ ਵਾਲੀ ਸੜਕ ਦਾ ਕੰਮ ਵੀ ਸ਼ੁਰੂ ਕਰਵਾਇਆ। ਇਨ੍ਹਾਂ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਬਾਬਾ ਸੰਤ ਰਾਮ, ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਅਮ੍ਰਿਤਪਾਲ ਸਿੰਘ ਘਨੌਰੀ, ਸਰਪੰਚ ਜ਼ੋਰਾ ਸਿੰਘ, ਮੀਡੀਆ ਇੰਚਾਰਜ ਅਮਨ ਖਾਂ, ਸਰਪੰਚ ਲਖਵੀਰ ਕੌਰ, ਸਰਪੰਚ ਨਰਿੰਦਰ ਕੌਰ ਤੇ ਮੋਹਤਵਰ ਜਗਰਾਜ ਸਿੰਘ ਆਦਿ ਹਾਜ਼ਰ ਸਨ।