ਧੂਰੀ ਦੀਆਂ ਖਸਤਾ ਹਾਲ ਸੜਕਾਂ ਕਾਰਨ ਲੋਕ ਪ੍ਰੇਸ਼ਾਨ
05:31 AM Jan 11, 2025 IST
ਪਵਨ ਕੁਮਾਰ ਵਰਮਾ
Advertisement
ਧੂਰੀ, 10 ਜਨਵਰੀ
ਇੱਥੇ ਨਵੀਂ ਅਨਾਜ ਮੰਡੀ ਨੂੰ ਜਾਂਦੀ ਮੁੱਖ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਇੱਥੇ ਨਵੀਂ ਅਨਾਜ ਮੰਡੀ ਤੋਂ ਸੰਗਰੂਰ ਬਾਈਪਾਸ ਨੂੰ ਜਾਣ ਸਮੇਂ ਧੂਰੀ ਪਿੰਡ ਦੇ ਮੋੜ ਲਾਗੇ ਸੜਕ ’ਤੇ ਖੱਡਾ ਪੈ ਗਿਆ ਹੈ ਜੋ ਸੀਵਰੇਜ ਦੇ ਪਾਣੀ ਕਾਰਨ ਹੋਰ ਡੂੰਘਾ ਹੋ ਗਿਆ। ਸਥਾਨਕ ਲੋਕਾਂ ਨੇ ਕਿਹਾ ਕਿ ਇਸ ਟੋਏ ਵਿੱਚ ਪਾਣੀ ਕਾਰਨ ਚਿੱਕੜ ਬਣ ਗਿਆ ਹੈ, ਜੋ ਮੰਡੀ ਵਿੱਚ ਆਉਣ ਜਾਣ ਵਾਲੇ ਕਿਸਾਨਾਂ, ਲੋਕਾਂ ਅਤੇ ਸੜਕ ਦੇ ਆਲੇ ਦੁਆਲੇ ਰਹਿੰਦੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਟੋਏ ਨੂੰ ਭਰਿਆ ਜਾਵੇ। ਇਸ ਸਬੰਧੀ ਮਾਰਕੀਟ ਕਮੇਟੀ ਧੂਰੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੌਕਾ ਦੇਖਕੇ ਹੀ ਕੁੱਝ ਕਹਿ ਸਕਣਗੇ। ਇਸੇ ਤਰ੍ਹਾਂ ਸੰਗਰੂਰ ਬਾਈਪਾਸ ਤੋਂ ਸ਼ਹਿਰ ਨੂੰ ਜਾਂਦੀ ਸੜਕ ਟੁੱਟੀ ਪਈ ਹੈ। ਕਾਰਜ ਸਾਧਕ ਅਫ਼ਸਰ ਨੇ ਕਿਹਾ ਕਿ ਜਲਦੀ ਹੀ ਇਸ ਸੜਕ ਨੂੰ ਬਣਾਉਣ ਲਈ ਕਾਰਵਾਈ ਕਰਨਗੇ।
Advertisement
Advertisement