ਧਾਗਾ ਮਿੱਲ ਵਿੱਚ ਅੱਗ ਲੱਗੀ
05:55 AM Apr 19, 2025 IST
ਅਸ਼ਵਨੀ ਗਰਗ
Advertisement
ਸਮਾਣਾ, 18 ਅਪਰੈਲ
ਇੱਥੇ ਸਮਾਣਾ-ਭਵਾਨੀਗੜ੍ਹ ਰੋਡ ਸਥਿਤ ਗਜਰਾਜ ਟੈਕਸਟਾਇਲਜ਼ ਫੈਕਟਰੀ ਵਿੱਚ ਅੱਜ ਦੁਪਹਿਰ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਘਟਨਾ ਬਾਰੇ ਪਤਾ ਲੱਗਣ ’ਤੇ ਤੁਰੰਤ ਅੱਗ ਬੁਝਾ ਦਿੱਤੀ ਗਈ। ਫੈਕਟਰੀ ਮਾਲਕ ਭਾਨੂੰ ਪ੍ਰਤਾਪ ਸਿੰਗਲਾ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਫੈਕਟਰੀ ਦੇ ਬਲੋਰ ਰੂਮ ਵਿੱਚ ਅਚਾਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਉਨ੍ਹਾਂ ਨੂੰ ਤੁਰੰਤ ਮਿਲਣ ਕਾਰਨ ਫਾਇਰ ਬਿਗ੍ਰੇਡ, ਫੈਕਟਰੀ ਵਿਚ ਲੱਗੇ ਫਾਇਰ ਯੰਤਰਾਂ ਤੇ ਮਜ਼ਦੂਰਾਂ ਦੇ ਸਹਿਯੋਗ ਨਾਲ ਅੱਗ ’ਤੇ ਛੇਤੀ ਹੀ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
Advertisement
Advertisement