ਧਮਕੀ ਦੇਣ ਦੇ ਮਾਮਲੇ ਵਿੱਚ ਛੇ ਖ਼ਿਲਾਫ਼ ਕੇਸ
05:08 AM Jul 06, 2025 IST
ਮਕਬੂਲ ਅਹਿਮਦ
ਕਾਦੀਆਂ, 5 ਜੁਲਾਈ
ਬਜ਼ੁਰਗ ਨੇਤਾ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ ਵਾਸੀ ਠੱਕਰ ਸੰਧੂ ਨੂੰ ਧਮਕੀਆਂ ਦਿੱਤੇ ਜਾਣ ਦੇ ਮਾਮਲੇ ਵਿੱਚ ਥਾਣਾ ਸੇਖਵਾਂ ਵਿੱਚ ਛੇ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਮਰੇਡ ਨੇਤਾ ਅਜੀਤ ਸਿੰਘ ਠੱਕਰ ਸੰਧੂ ਦੀ ਦਰਖ਼ਾਸਤ ਮੁਤਾਬਕ ਸੁਖਦੇਵ ਸਿੰਘ, ਗ਼ਰੀਬ ਸਿੰਘ, ਹਰਦੀਪ ਸਿੰਘ, ਜਗਤਾਰ ਸਿੰਘ, ਬਿਕਰਮਜੀਤ ਸਿੰਘ, ਸੁਲੱਖਣ ਸਿੰਘ ਅਤੇ ਬਲਦੇਵ ਸਿੰਘ ਨੇ ਉਸ ਨੂੰ ਰਸਤੇ ਵਿੱਚ ਘੇਰ ਕੇ ਧਮਕੀਆਂ ਦਿੱਤੀਆਂ। ਐੱਸਐੱਸਪੀ ਬਟਾਲਾ ਨੇ ਮਾਮਲੇ ਦੀ ਪੜਤਾਲ ਡੀਐੱਸਪੀ ਹੈੱਡਕੁਆਰਟਰ ਬਟਾਲਾ ਨੂੰ ਮਾਰਕ ਕੀਤੀ ਸੀ। ਜਾਂਚ ਮਗਰੋਂ ਐੱਸਐੱਸਪੀ ਬਟਾਲਾ ਦੀ ਹਦਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਦੀ ਜਾਂਚ ਥਾਣਾ ਸੇਖਵਾਂ ਦੇ ਏਐੱਸਆਈ ਹਰਜਿੰਦਰ ਸਿੰਘ ਕਰ ਰਹੇ ਹਨ।
Advertisement
Advertisement