ਦੋ ਸਕੂਲੀ ਬੱਸਾਂ ਤੇ ਅੱਠ ਵਾਹਨ ਜ਼ਬਤ
05:29 AM May 20, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ, 19 ਮਈ
ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸਕੂਲ ਵਾਹਨਾਂ ਸਮੇਤ ਹੋਰ ਓਵਰ ਲੋਡਿਡ ਗੱਡੀਆਂ, ਟਰੱਕ, ਟਰੈਕਟਰ ਟਰਾਲੀਆਂ ਅਤੇ ਟੂਰਿਸਟ ਬੱਸਾਂ ਦੀ ਚੈਕਿੰਗ ਦੌਰਾਨ ਸਕੂਲ ਸੇਫ਼ ਵਾਹਨ ਨੀਤੀ ਦੀ ਉਲੰਘਣਾ ਕਰਨ ਦੇ ਹਵਾਲੇ ਨਾਲ ਦੋ ਬੱਚਾਂ ਅਤੇ 8 ਹੋਰ ਵਾਹਨ ਜ਼ਬਤ ਕਰਦਿਆਂ 18 ਹੋਰ ਵਾਹਨਾਂ ਦੇ ਚਲਾਨ ਕੀਤੇ। ਸਕੱਤਰ-ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ) ਨਮਨ ਮਾਰਕੰਨ ਨੇ ਕਈ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਤੇ ਉਣਤਾਈਆਂ ਕਾਰਨ 2 ਬੱਸਾਂ ਜ਼ਬਤ ਕੀਤੀਆਂ ਹਨ। ਜਦਕਿ ਆਰਟੀਓ ਬਬਨਦੀਪ ਵਾਲੀਆ ਵੱਲੋਂ ਇਸ ਚੈਕਿੰਗ ਮੁਹਿੰਮ ਦੌਰਾਨ ਸਕੂਲੀ ਬੱਚੇ ਲਿਜਾਂਦੇ ਸਮੇਂ ਸਕੂਲ ਸੇਫ਼ ਵਾਹਨ ਨੀਤੀ ਤਹਿਤ ਸੜਕ ’ਤੇ ਚੱਲਣ ਲਈ ਅਣਫਿੱਟ ਕਰਾਰ ਦਿੰਦਿਆਂ 8 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਰੈਕਟਰ ਟਰਾਲੀਆਂ ਦੇ 18 ਚਲਾਨ ਕੱਟੇ।
Advertisement
Advertisement