ਦੋ ਮੋਟਰਸਾਈਕਲ ਚੋਰੀ
07:10 AM Jun 01, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਲੁਧਿਆਣਾ, 31 ਮਈ
ਵਿਕਾਸ ਨਗਰ, ਨੇੜੇ ਚੰਡੀਗੜ ਰੇਲਵੇ ਸਟੇਸ਼ਨ, ਚੰਡੀਗੜ੍ਹ ਵਾਸੀ ਰਾਕੇਸ਼ ਕੁਮਾਰ ਨੇ ਸ਼ਿਕਾਇਤ ਦਿੱਤੀ ਹੈ ਕਿ ਟਿੱਬਾ ਰੋਡ ਵਿੱਚ ਗੈਸ ਏਜੰਸੀ ਦੇ ਸਾਹਮਣੇ ਖੜ੍ਹਾ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਮੋਟਰਸਾਈਕਲ ਵਿੱਚ ਉਸ ਦਾ ਪਰਸ ਤੇ ਮੋਬਾਈਲ ਫੋਨ ਵੀ ਪਏ ਸਨ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਰਸੀਲਾ ਨਗਰ ਨੇੜੇ ਰਮਨ ਡੈਅਰੀ ਵਾਸੀ ਰਾਜਿੰਦਰ ਸਿੰਘ ਨੇ ਮੋਟਰਸਾਈਕਲ ਆਪਣੇ ਘਰ ਦੇ ਬਾਹਰ ਲਾਕ ਲਗਾਕੇ ਖੜ੍ਹਾ ਕੀਤਾ ਸੀ, ਜਿਸ ਨੂੰ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣਾ ਜਮਾਲਪੁਰ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement