ਦੋ ਨਸ਼ਾ ਤਸਕਰ ਤੇ ਭਗੌੜਾ ਗ੍ਰਿਫ਼ਤਾਰ
05:07 AM May 09, 2025 IST
ਪੱਤਰ ਪ੍ਰੇਰਕ
ਸ਼ਾਹਕੋਟ, 8 ਮਈ
ਸ਼ਾਹਕੋਟ ਥਾਣੇ ਅਧੀਨ ਆਉਂਦੀ ਪੁਲੀਸ ਚੌਕੀ ਤਲਵੰਡੀ ਸੰਘੇੜਾ ਨੇ 2 ਨਸ਼ਾ ਤਸਕਰਾਂ ਅਤੇ ਚੌਕੀ ਮਲਸੀਆਂ ਨੇ ਇਕ ਭਗੌੜੇ ਨੂੰ ਗ੍ਰਿਫਤਾਰ ਕੀਤਾ ਹੈ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਤਲਵੰਡੀ ਸੰਘੇੜਾ ਚੌਕੀ ਦੇ ਇੰਚਾਰਜ ਨਿਰਮਲ ਸਿੰਘ ਨੇ ਗਸ਼ਤ ਦੌਰਾਨ 2 ਮੋਟਰਸਾਈਕਲ ਸਵਾਰਾਂ ਨੂੰ 52 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ ਵਾਸੀ ਭੋਇਪੁਰ ਅਤੇ ਮੰਗਤ ਸਿੰਘ ਵਾਸੀ ਚੱਕ ਬਾਹਮਣੀਆਂ ਵਜੋ ਹੋਈ। ਇੰਜ ਹੀ ਚੌਕੀ ਮਲਸੀਆਂ ਦੇ ਏ.ਐੱਸ.ਆਈ ਜਗਤਾਰ ਨੇ ਭਗੌੜੇ ਕੁਲਦੀਪ ਸਿੰਘ ਵਾਸੀ ਹਵੇਲੀ ਪੱਤੀ ਮਲਸੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਦਾਲਤ ਨੇ 3 ਫਰਵਰੀ 2021 ਨੂੰ ਇਸਨੂੰ ਭਗੌੜਾ ਕਰਾਰ ਦਿੱਤਾ ਸੀ।
Advertisement
Advertisement