ਦੋ ਜਣਿਆਂ ਨੇ ਫਾਹਾ ਲਿਆ
04:01 AM Mar 10, 2025 IST
ਪੱਤਰ ਪ੍ਰੇਰਕ
ਟੋਹਾਣਾ, 9 ਮਾਰਚ
ਇੱਥੇ ਅੱਜ ਇਕ ਵਿਅਕਤੀ ਅਤੇ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਹਿਲੀ ਘਟਨਾ ਭੂਨਾ ਦੇ ਢੱਕੀ ਮੁਹੱਲਾ ਵਾਰਡ ਨੰਬਰ 5 ਵਿੱਚ ਵਾਪਰੀ। ਇੱਥੇ ਹਰੀਸ਼ ਕੁਮਾਰ ਉਰਫ਼ ਕੱਟਾ (39) ਨੇ ਆਪਣੇ ਘਰ ਵਿੱਚ ਪੱਖੇ ਦੀ ਹੁੱਕ ਨਾਲ ਲਟਕ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਧੀ ਸ਼ਿਵਾਨੀ ਨੇ ਰੌਲਾ ਪਾਇਆ ਤਾਂ ਮ੍ਰਿਤਕ ਦਾ ਵੱਡਾ ਭਰਾ ਸਾਬਕਾ ਕੌਂਸਲਰ ਵਿਨੋਦ ਮੌਕੇ ’ਤੇ ਪੁੱਜਿਆ। ਮਗਰੋਂ ਥਾਣੇਦਾਰ ਰਾਵਿੰਦਰ ਬਿਸ਼ਨੋਈ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਸਾਬਕਾ ਕੌਂਸਲਰ ਨੇ ਦੱਸਿਆ ਕਿ ਉਸ ਦਾ ਭਰਾ ਤੇ ਉਸ ਦੀਆਂ ਦੋ ਧੀਆਂ ਮੁੰਬਈ ਤੋਂ ਤਿੰਨ ਕੁ ਦਿਨ ਪਹਿਲਾਂ ਆਏ ਸਨ। ਦੂਜੀ ਘਟਨਾ ਵਿੱਚ ਅਨਾਜ ਮੰਡੀ ਭੱਠੂ ਇਲਾਕੇ ਵਿੱਚ ਪੈਂਦੇ ਇਕ ਘਰ ਵਿੱਚ ਸੀਤਾ ਦੇਵੀ (40) ਨੇ ਕਮਰੇ ਵਿੱਚ ਫਾਹਾ ਲੈ ਲਿਆ। ਐੱਸਐੱਚਓ ਕੁਲਦੀਪ ਸਿੰਘ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ਵਿੱਚ ਲਈ ਤੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲੀਸ ਦੋਵਾਂ ਮੌਤਾਂ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
Advertisement
Advertisement