ਦੋ ਕਾਰਾਂ ਦੀ ਟੱਕਰ, ਤਿੰਨ ਮੌਤਾਂ
05:36 AM Jun 08, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੂਨ
ਇੱਥੇ ਸ਼ੁੱਕਰਵਾਰ ਦੇਰ ਰਾਤ ਦਿੱਲੀ-ਆਗਰਾ ਰਾਸ਼ਟਰੀ ਰਾਜਮਾਰਗ ’ਤੇ ਜੇਸੀਬੀ ਕੱਟ ਦੋ ਕਾਰਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਅਰਟਿਗਾ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਐੱਮਜੀ ਹੈਕਟਰ ਕਾਰ ਦਾ ਡਰਾਈਵਰ ਜ਼ਖਮੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਮ੍ਰਿਤਕ ਪਲਵਲ ਤੋਂ ਹਨ। ਤਿੰਨੋਂ ਨੌਜਵਾਨ ਜੇਸੀਬੀ ਕੰਪਨੀ ਦੇ ਕਰਮਚਾਰੀ ਸਨ ਅਤੇ ਰਾਤ ਦੀ ਡਿਊਟੀ ਮਗਰੋਂ ਵਾਪਸ ਆ ਰਹੇ ਸਨ। ਮ੍ਰਿਤਕਾਂ ਦੇ ਨਾਮ ਮਨੀਸ਼, ਦੀਪਾਂਸ਼ੂ ਅਤੇ ਤ੍ਰਿਵੇਂਦਰ ਪੋਸਵਾਲ ਹਨ। ਅਰਟਿਗਾ ਵਿੱਚ ਪੰਜ ਵਿਅਕਤੀ ਸਵਾਰ ਸਨ। ਐੱਮਜੀ ਹੈਕਟਰ ਪਲਵਲ ਤੋਂ ਫਰੀਦਾਬਾਦ ਜਾ ਰਿਹਾ ਸੀ ਤੇ ਅਰਟਿਗਾ ਸੈਕਟਰ 58 ਤੋਂ ਪਲਵਲ ਵੱਲ ਜਾ ਰਹੀ ਸੀ। ਹਾਦਸੇ ਤੋਂ ਬਾਅਦ ਅਰਟਿਗਾ ਪਲਟ ਗਈ ਅਤੇ ਅੱਗ ਲੱਗ ਗਈ। ਤਿੰਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਕੰਪਨੀ ਤੋਂ ਵਿੱਤੀ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਸਥਾਈ ਨੌਕਰੀ ਦੀ ਮੰਗ ਕੀਤੀ ਹੈ।
Advertisement
Advertisement