ਦੋ ਕਾਰਾਂ ਦੀ ਟੱਕਰ ’ਚ ਪੰਜ ਜਣੇ ਜ਼ਖ਼ਮੀ
03:41 AM Dec 23, 2024 IST
ਪੱਤਰ ਪ੍ਰੇਰਕ
ਬਠਿੰਡਾ, 22 ਦਸੰਬਰ
ਇਥੇ ਬੀਤੀ ਰਾਤ ਕਰੀਬ 1 ਵਜੇ ਬਠਿੰਡਾ-ਮਲੋਟ ਰੋਡ ਓਵਰ ਬ੍ਰਿਜ ’ਤੇ ਦੋ ਕਾਰਾਂ ਦੀ ਟੱਕਰ ਹੋ ਗਈ, ਜਿਸ ਕਾਰਨ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਗਿੱਲ ਮੌਕੇ ’ਤੇ ਪਹੁੰਚੇ। ਹਾਦਸੇ ’ਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆ ਹੋਈਆਂ ਸਨ। ਸੜਕ ਸੁਰੱਖਿਆ ਫੋਰਸ (ਥਰਮਲ ਥਾਣਾ) ਦੀ ਟੀਮ ਦੀ ਮਦਦ ਨਾਲ ਕਾਰਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿੱਚ ਰਾਮ ਪ੍ਰਤਾਪ (24) ਨਿਵਾਸੀ ਫਾਜ਼ਿਲਕਾ, ਰਾਣੀ (29), ਕੁਸੁਮ ਰਾਣੀ (24), ਪੂਨਮ (22) ਅਤੇ ਪ੍ਰਦੀਪ ਕੁਮਾਰ (40) ਪੁੱਤਰ ਭੀਮਸੈਨ ਸ਼ਾਮਲ ਹਨ।
Advertisement
Advertisement