ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੇਸ਼ ਭਗਤ ਯਾਦਗਾਰ ਹਾਲ ਦੇ ਮਿਊਜ਼ੀਅਮ ਨੂੰ ਖਿੱਚ ਭਰਪੂਰ ਬਣਾਉਣ ਲਈ ਚਰਚਾ

05:04 AM Jul 06, 2025 IST
featuredImage featuredImage

ਪੱਤਰ ਪ੍ਰੇਰਕ
ਜਲੰਧਰ, 5 ਜੁਲਾਈ
ਦੇਸ਼ ਭਗਤ ਯਾਦਗਾਰ ਦੀ ਮਿਊਜ਼ੀਅਮ ਕਮੇਟੀ ਦੀ ਮੀਟਿੰਗ ’ਚ ਮਿਊਜ਼ੀਅਮ ਨੂੰ ਇਤਿਹਾਸਕ ਪੱਖੋਂ ਹੋਰ ਵੀ ਅਮੀਰ ਅਤੇ ਕਲਾਤਮਕ ਪੱਖ ਤੋਂ ਖਿੱਚ ਭਰਪੂਰ ਬਣਾਉਣ ਲਈ ਭਵਿੱਖ਼ ਵਿੱਚ ਠੋਸ ਕਦਮ ਚੁੱਕਣ ਸਬੰਧੀ ਵਿਚਾਰਾਂ ਹੋਈਆਂ। ਇਤਿਹਾਸ ਦੀ ਸਿਲਸਿਲੇਵਾਰ ਜਾਣਕਾਰੀ ਨੂੰ ਤਸਵੀਰਾਂ, ਦਸਤਾਵੇਜ਼ਾਂ, ਇਤਿਹਾਸਕ ਵਸਤਾਂ ਅਤੇ ਹੋਰ ਦੁਰਲੱਭ ਸਾਂਭਣ ਯੋਗ ਨਿਸ਼ਾਨੀਆਂ ਨਾਲ ਮਿਊਜ਼ੀਅਮ ਨੂੰ ਭਰਪੂਰ ਬਣਾਉਣ ਲਈ ਦੇਸ਼-ਵਿਦੇਸ਼ ’ਚ ਵੱਸਦੇ ਆਜ਼ਾਦੀ ਸੰਗਰਾਮ ਦੀਆਂ ਵੱਖ-ਵੱਖ ਇਨਕਲਾਬੀ ਲਹਿਰਾਂ ਦੇ ਅਣਗੌਲੇ ਇਤਿਹਾਸ ਨੂੰ ਅਜੋਕੀ ਪੀੜ੍ਹੀ ਦੇ ਸਨਮੁਖ ਕਰਨ ਲਈ ਵਿਸ਼ੇਸ਼ ਉੱਦਮ ਜੁਟਾਏ ਜਾਣਗੇ। ਮਿਊਜ਼ੀਅਮ ਦੇ ਦੋ ਮਹੱਤਵਪੂਰਨ ਭਾਗ ਗੀਤ-ਸੰਗੀਤ ਅਤੇ ਥੀਏਟਰ ਦੀਆਂ ਲੋੜਾਂ ਦੀ ਪੂਰਤੀ ਲਈ ਲੋੜੀਂਦੇ ਸਾਜ਼ੋ-ਸਾਮਾਨ ਦੀ ਪੂਰਤੀ ਕਰਨਾ ਅਤੇ ਫ਼ਿਲਮਾਂ, ਸੰਗੀਤ, ਮੇਲਾ ਗ਼ਦਰੀ ਬਾਬਿਆਂ ਦਾ, ਦੇਸ਼ ਭਗਤ ਯਾਦਗਾਰ ਹਾਲ ਦੇ ਕੰਪਲੈਕਸ ਦੇ ਅੰਦਰ ਅਤੇ ਬਾਹਰ ਇਸ ਨਾਲ ਜੁੜਵੀਆਂ ਸਰਗਰਮੀਆਂ ਨੂੰ ਵੈੱਬਸਾਈਟ, ਯੂ-ਟਿਊਬ, ਫੇਸਬੁਕ ’ਤੇ ਪਾਉਣ ਅਤੇ ਲੋਕਾਂ ਵਿੱਚ ਲਿਜਾਣ ਲਈ ਮਿਊਜ਼ੀਅਮ ਕਮੇਟੀ ਨੇ ਆਪਣੇ ਵਿਚੋਂ ਕੁੱਝ ਮੈਂਬਰਾਂ ਨੂੰ ਉਚੇਚੇ ਤੌਰ ’ਤੇ ਇਹ ਕਾਰਜ਼ ਲਈ ਵਿਸ਼ੇਸ਼ ਧਿਆਨ ਦੇਣ ਸਬੰਧੀ ਫ਼ੈਸਲੇ ਲਏ।
ਜ਼ਿਕਰਯੋਗ ਹੈ ਕਿ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਨੂੰ ਸਮਰਪਤ ਕੀਤੇ ਜਾ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਦੀ ਤਿਆਰੀ ਦੀ ਲੜੀ ਵਜੋਂ ਮਿਊਜ਼ੀਅਮ ਦਿਲਕਸ਼ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਅੱਜ ਦੀ ਮੀਟਿੰਗ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਆਦਿ ਹਾਜ਼ਰ ਸਨ।

Advertisement

Advertisement