ਦੇਸ਼ ਦੇ 24 ਹਵਾਈ ਅੱਡੇ 15 ਤੱਕ ਸਿਵਲ ਉਡਾਣਾਂ ਲਈ ਬੰਦ
04:03 AM May 10, 2025 IST
ਨਵੀਂ ਦਿੱਲੀ: ਸ੍ਰੀਨਗਰ ਤੇ ਚੰਡੀਗੜ੍ਹ ਸਮੇਤ ਦੇਸ਼ ਦੇ ਉੱਤਰੀ ਤੇ ਪੱਛਮੀ ਹਿੱਸਿਆਂ ’ਚ ਘੱਟ ਤੋਂ ਘੱਟ 24 ਹਵਾਈ ਅੱਡਿਆਂ ਨੂੰ 15 ਮਈ ਤੱਕ ਸਿਵਲ ਉਡਾਣਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹਵਾਈ ਅੱਡਿਆਂ ਨੂੰ 10 ਮਈ ਤੱਕ ਸਿਵਲ ਉਡਾਣਾਂ ਲਈ ਬੰਦ ਕੀਤਾ ਗਿਆ ਸੀ। ਹਵਾਈ ਅੱਡਿਆਂ ਦੇ 15 ਮਈ ਤੱਕ ਆਰਜ਼ੀ ਤੌਰ ’ਤੇ ਬੰਦ ਹੋਣ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਹਵਾਈ ਅੱਡਿਆਂ ਤੋਂ ਉਡਾਣਾਂ ਬੰਦ ਕੀਤੀਆਂ ਗਈਆਂ ਹਨ ਉਨ੍ਹਾਂ ’ਚ ਚੰਡੀਗੜ੍ਹ, ਸ੍ਰੀਨਗਰ, ਅੰਮ੍ਰਿਤਸਰ, ਲੁਧਿਆਣਾ, ਭੁੰਤਰ, ਕਿਸ਼ਨਗੜ੍ਹ, ਪਟਿਆਲਾ, ਸ਼ਿਮਲਾ, ਧਰਮਸ਼ਾਲਾ, ਬਠਿੰਡਾ, ਜੈਸਲਮੇਰ, ਜੋਧਪੁਰ, ਲੇਹ, ਬੀਕਾਨੇਰ, ਪਠਾਨਕੋਟ, ਜੰਮੂ, ਜਾਮਨਗਰ ਤੇ ਭੁਜ ਸਮੇਤ ਕਈ ਹੋਰ ਹਵਾਈ ਅੱਡੇ ਸ਼ਾਮਲ ਹਨ। ਦਿੱਲੀ ਹਵਾਈ ਅੱਡੇ ’ਤੇ ਅੱਜ 138 ਉਡਾਣਾਂ ਰੱਦ ਹੋਈਆਂ। -ਪੀਟੀਆਈ
Advertisement
Advertisement