ਦੇਸ਼ ’ਚ ਲੋੜੀਂਦੀ ਮਾਤਰਾ ’ਚ ਅਨਾਜ ਦਾ ਭੰਡਾਰ: ਸਰਕਾਰ
04:07 AM May 10, 2025 IST
ਨਵੀਂ ਦਿੱਲੀ: ਸਰਕਾਰ ਨੇ ਅੱਜ ਕਿਹਾ ਕਿ ਦੇਸ਼ ਕੋਲ ਘਰੇਲੂ ਮੰਗ ਪੂਰੀ ਕਰਨ ਲਈ ਲੋੜੀਂਦੀ ਮਾਤਰਾ ਵਿੱਚ ਅਨਾਜ ਦਾ ਭੰਡਾਰ ਹੈ। ਉਨ੍ਹਾਂ ਵਪਾਰੀਆਂ ਅਤੇ ਥੋਕ ਵਿਕਰੇਤਾਵਾਂ ਨੂੰ ਚਿਤਾਵਨੀ ਦਿੱਤੀ ਕਿ ਜ਼ਰੂਰੀ ਪਦਾਰਥਾਂ ਦੀ ‘ਫ਼ਰਜ਼ੀ’ ਘਾਟ ਨਾ ਪੈਦਾ ਕੀਤੀ ਜਾਵੇ। ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਕਿਹਾ ਕਿ ਘਬਰਾ ਕੇ ਬਾਜ਼ਾਰਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ। ਦੇਸ਼ ਵਿੱਚ ਲੋੜੀਂਦੀ ਮਾਤਰਾ ਤੋਂ ਕਿਤੇ ਵੱਧ ਅਨਾਜ ਦਾ ਭੰਡਾਰ ਹੈ। -ਪੀਟੀਆਈ
Advertisement
Advertisement