ਦੁਕਾਨ ਦੇ ਤਾਲੇ ਤੋੜ ਕੇ ਸਾਮਾਨ ਚੋਰੀ
04:38 AM May 27, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਮਈ
ਥਾਣਾ ਦੁੱਗਰੀ ਦੇ ਇਲਾਕੇ ਨੇੜੇ ਹੀਰੋ ਬੇਕਰੀ ਫ਼ੇਸ-2 ਦੁੱਗਰੀ ਵਿਖੇ ਇੱਕ ਦੁਕਾਨ ਦੇ ਤਾਲੇ ਤੋੜਕੇ ਨਕਦੀ ਅਤੇ ਸਾਮਾਨ ਚੋਰੀ ਕੀਤਾ ਗਿਆ ਹੈ। ਧਾਂਦਰਾ ਰੋਡ ਸਤਜੋਤ ਨਗਰ ਵਾਸੀ ਯਸ਼ ਰਾਜ ਦੀ ਪਾਨ ਗਲੈਕਸੀ ਦੇ ਨਾਮ ’ਤੇ ਨੇੜੇ ਹੀਰੋ ਬੇਕਰੀ ਫ਼ੇਸ-2 ਦੁੱਗਰੀ ਵਿੱਖੇ ਦੁਕਾਨ ਹੈ। ਰਾਤ ਨੂੰ ਕੋਈ ਵਿਅਕਤੀ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਪਿਆ ਸਾਮਾਨ ਤੇ ਕਾਊਂਟਰ ਵਿੱਚ ਪਈ ਸਾਰੀ ਨਕਦੀ ਚੋਰੀ ਕਰਕੇ ਲੈ ਗਿਆ ਹੈ। ਥਾਣੇਦਾਰ ਗੌਰਵ ਚੰਦੇਲ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement