ਦੁਕਾਨ ’ਚੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ
06:25 AM Jan 01, 2025 IST
ਪੱਤਰ ਪ੍ਰੇਰਕ
ਫਗਵਾੜਾ, 31 ਦਸੰਬਰ
ਇਥੋਂ ਦੇ ਰਤਨਪੁਰਾ ਵਿੱਚ ਇੱਕ ਦੁਕਾਨ ’ਚੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇੇਠ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਹਿੰਦਰ ਰਾਮ ਵਾਸੀ ਮੁਹੱਲਾ ਰਤਨਪੁਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 28 ਦਸੰਬਰ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਤੇ ਜਦੋਂ ਅਗਲੇ ਦਿਨ ਆ ਕੇ ਦੇਖਿਆ ਤਾਂ ਗਲੀ ਦਾ ਦਰਵਾਜ਼ਾ ਤੋੜਿਆ ਹੋਇਆ ਸੀ ਤੇ ਅੰਦਰੋਂ ਸਾਮਾਨ ਤੇ 9500 ਰੁਪਏ ਦੀ ਨਕਦੀ ਚੋਰੀ ਕੀਤੀ ਹੋਈ ਸੀ। ਜਿਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement