ਦੁਕਾਨਦਾਰ ਤੋਂ ਮੋਬਾਈਲ ਤੇ ਨਕਦੀ ਲੁੱਟੀ
05:44 AM Jan 14, 2025 IST
ਪੱਥਰ ਪ੍ਰੇਰਕ
Advertisement
ਤਪਾ ਮੰਡੀ, 13 ਜਨਵਰੀ
ਇੱਥੇ ਬਰਨਾਲਾ-ਬਠਿੰਡਾ ਮਾਰਗ ’ਤੇ ਕਾਰ ਸਵਾਰ ਲੁਟੇਰਿਆਂ ਨੇ ਇਕ ਦੁਕਾਨਦਾਰ ਨੂੰ ਜ਼ਖ਼ਮੀ ਕਰਕੇ ਉਸ ਕੋਲੋਂ 6 ਹਜ਼ਾਰ ਰੁਪਏ ਨਕਦੀ ਤੇ ਦੋ ਮੋਬਾਈਲ ਖੋਹ ਲਏ। ਦੁਕਾਨਦਾਰ ਦੀਪਕ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਬਰਨਾਲਾ ਤੋਂ ਆਪਣੇ ਘਰ ਤਪਾ ਆ ਰਿਹਾ ਸੀ। ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਤੇ ਇਸ ਮਗਰੋਂ ਡਾਕਟਰਾਂ ਨੇ ਉਸ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ। ਹੁਣ ਉਹ ਇੱਥੋਂ ਦੇ ਇਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਦੂਜੇ ਪਾਸੇ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਆਰੰਭ ਕਰ ਦਿੱਤੀ ਹੈ।
Advertisement
Advertisement