ਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਮੁਰੰਮਤ ਲਈ ਇੱਟਾਂ ਭੇਜੀਆਂ
05:59 AM Jun 20, 2025 IST
ਕਰਤਾਰਪੁਰ: ਸਿੱਖ ਪੰਥ ਵਿੱਚ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੀ ਹੋ ਰਹੀ ਮੁਰੰਮਤ ਲਈ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਨਾਨਕ ਸ਼ਾਹੀ ਇੱਟਾਂ ਦੀ ਸੇਵਾ ਦੀ ਅਪੀਲ ’ਤੇ ਕਰਤਾਰਪੁਰ ਨੇੜਲੇ ਪਿੰਡ ਸੰਗਲ ਸੋਹਲ ਵਿੱਚੋਂ ਟਰੱਕ ਨਾਨਕਸ਼ਾਹੀ ਇੱਟਾਂ ਹਵੇਲੀ ਦੀ ਮੁਰੰਮਤ ਲਈ ਭੇਜੀਆਂ ਗਈਆਂ ਹਨ। ਇਸ ਸਬੰਧੀ ਜਥੇਦਾਰ ਬਲਜੀਤ ਸਿੰਘ ਸੋਹਲ ਨੇ ਦੱਸਿਆ ਕਿ ਪਿੰਡ ਦੇ ਪਰਵਾਸੀ ਭਾਰਤੀ ਸਤਨਾਮ ਸਿੰਘ ਯੂਐੱਸਏ ਨੇ ਫਤਿਹਗੜ੍ਹ ਸਾਹਿਬ ਵਿੱਚ ਜਹਾਜ਼ ਹਵੇਲੀ ਦੀ ਮੁਰੰਮਤ ਲਈ ਮਾਲੀ ਸਹਾਇਤਾ ਦੇਣ ਲਈ ਫਾਊਂਡੇਸ਼ਨ ਦੇ ਅਹੁਦੇਦਾਰਾਂ ਤੱਕ ਪਹੁੰਚ ਕੀਤੀ ਸੀ। ਇਸ ਸਬੰਧੀ ਦੀਵਾਨ ਟੋਡਰਮੱਲ ਫਾਉਂਡੇਸ਼ਨ ਦੇ ਸੇਵਾਦਾਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਹਵੇਲੀ ਦੀ ਮੁਰੰਮਤ ਲਈ 20 ਲੱਖ ਨਾਨਕਸ਼ਾਹੀ ਇੱਟਾਂ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਪੰਜ ਲੱਖ ਦੇ ਕਰੀਬ ਇੱਟ ਖਰੀਦੀ ਜਾ ਚੁੱਕੀ ਹੈ ਅਤੇ ਢਾਈ ਲੱਖ ਦੇ ਕਰੀਬ ਇੱਟ ਸੇਵਾ ਵਜੋਂ ਸਿੱਖ ਸੰਗਤਾਂ ਵੱਲੋਂ ਪਹੁੰਚਾਈ ਗਈ ਹੈ। ਪੱਤਰ ਪ੍ਰੇਰਕ
Advertisement
Advertisement
Advertisement