ਦਿੱਲੀ ਵਿੱਚ ਏਸ਼ਿਆਈ ਯੋਗ ਆਸਣ ਚੈਂਪੀਅਨਸ਼ਿਪ 25 ਤੋਂ
04:15 AM Apr 23, 2025 IST
ਨਵੀਂ ਦਿੱਲੀ, 22 ਅਪਰੈਲ
Advertisement
ਭਾਰਤ 25 ਤੋਂ 27 ਅਪਰੈਲ ਤੱਕ ਇੱਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ’ਚ ਦੂਜੀ ਏਸ਼ਿਆਈ ਯੋਗ ਆਸਣ ਖੇਡ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਇਹ ਚੈਂਪੀਅਨਸ਼ਿਪ ਯੋਗਆਸਣ ਭਾਰਤ ਵੱਲੋਂ ਖੇਡ ਮੰਤਰਾਲੇ ਤੇ ਭਾਰਤੀ ਖੇਡ ਅਥਾਰਟੀ (ਐੱਸਏਆਈ) ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਚੈਂਪੀਅਨਸ਼ਿਪ ਵਿੱਚ 21 ਏਸ਼ਿਆਈ ਮੁਲਕਾਂ ਦੇ ਕੁੱਲ 170 ਖਿਡਾਰੀ ਹਿੱਸਾ ਲੈਣਗੇ ਜਦਕਿ 40 ਤਕਨੀਕ ਅਧਿਕਾਰੀ ਤੇ 30 ਟੀਮ ਮੈਨੇਜਰ ਅਤੇ ਕੋਚ ਇਸ ਦਾ ਹਿੱਸਾ ਹੋਣਗੇ। ਇਹ ਚੈਂਪੀਅਨਸ਼ਿਪ ਚਾਰ ਉਮਰ ਵਰਗਾਂ 10 ਤੋਂ 18 ਸਾਲ, 18 ਤੋਂ 28, 28 ਤੋਂ 35 ਤੇ 35 ਤੋਂ 45 ਸਾਲ ’ਚ ਕਰਵਾਈ ਜਾਵੇਗੀ। ਯੋਗਆਸਣ ਭਾਰਤ ਦੇ ਪ੍ਰਧਾਨ ਉਦਿਤ ਸੇਠ ਨੇ ਅੱਜ ਇੱਥੇ ਚੈਂਪੀਅਨਸ਼ਿਪ ਦਾ ਥੀਮ ਗੀਤ ਤੇ ਮਸਕਟ ਜਾਰੀ ਕਰਦਿਆਂ ਕਿਹਾ, ‘‘ਇਹ ਯੋਗ ਆਸਣ ਖੇਡਾਂ ਲਈ ਇਕ ਮੀਲ ਪੱਥਰ ਹੈ।’ -ਪੀਟੀਆਈ
Advertisement
Advertisement