ਦਿੱਲੀ ਯੂਨੀਵਰਸਿਟੀ ਵਿੱਚ 65,532 ਵਿਦਿਆਰਥੀਆਂ ਦੇ ਦਾਖ਼ਲੇ
07:37 AM Aug 29, 2023 IST
ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਵਿੱਚ ਅਕਾਦਮਿਕ ਸੈਸ਼ਨ 2023-2024 ਲਈ ਅੰਡਰ ਗਰੈਜੂਏਟ (ਯੂਜੀ) ਦਾਖਲਿਆਂ ਦੀ ਗਿਣਤੀ ਹੁਣ ਤੱਕ 65,532 ਤੱਕ ਪਹੁੰਚ ਗਈ ਹੈ। 26 ਅਗਸਤ ਨੂੰ ਤੀਜੇ ਗੇੜ ਦੀ ਸਮਾਪਤੀ ’ਤੇ ਕਾਮਨ ਸੀਟ ਐਲੋਕੇਸ਼ਨ ਸਿਸਟਮ (ਸੀਐੱਸਏਐੱਸ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੁੱਲ 1,29,785 ਵਿਦਿਆਰਥੀਆਂ ਨੂੰ ਅਲਾਟਮੈਂਟ ਕੀਤਾ ਗਿਆ ਸੀ, ਜਿਨ੍ਹਾਂ ’ਚੋਂ 65,532 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਹੈ। ਹੁਣ ਤੱਕ ਹੋਏ ਕੁੱਲ ਦਾਖਲਿਆਂ ’ਚੋਂ ਲੜਕੀਆਂ ਦੀ ਪ੍ਰਤੀਸ਼ਤਤਾ 53 ਫੀਸਦ ਜਦੋਂ ਕਿ ਲੜਕਿਆਂ ਦੀ ਪ੍ਰਤੀਸ਼ਤਤਾ 47 ਫੀਸਦ ਹੈ। ਪੋਸਟ ਗ੍ਰੈਜੂਏਸ਼ਨ (ਪੀਜੀ) ਦਾ ਦੂਜਾ ਗੇੜ ਚੱਲ ਰਿਹਾ ਹੈ। ਇਸ ਵਿੱਚ ਕੁੱਲ 7.226 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਤੇ ਕੁੱਲ 2,820 ਨੂੰ ਮਨਜ਼ੂਰੀ ਦਿੱਤੀ ਗੀਆਂ ਹਨ। ਬੀਟੈੱਕ ਦੇ ਦੋ ਗੇੜ ਖਤਮ ਹੋ ਚੁੱਕੇ ਹਨ। ਤੀਜੇ ਗੇੜ ਤੋਂ ਅਲਾਟਮੈਂਟ ਆਨਲਾਈਨ ਹੋਵੇਗੀ। -ਪੱਤਰ ਪ੍ਰੇਰਕ
Advertisement
Advertisement