ਦਿੱਲੀ ਮਹਿਲਾ ਕਮਿਸ਼ਨ ਦਾ ਜਲਦੀ ਪੁਨਰ ਗਠਨ ਕੀਤਾ ਜਾਵੇਗਾ: ਰੇਖਾ ਗੁਪਤਾ
05:03 AM May 06, 2025 IST
ਨਵੀਂ ਦਿੱਲੀ, 5 ਮਈ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕਿਹਾ ਕਿ ਜਲਦੀ ਹੀ ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਦਾ ਮੁੜ ਪੁਨਰ ਗਠਨ ਕੀਤਾ ਜਾਵੇਗਾ। ਉਨ੍ਹਾਂ ਇਹ ਗੱਲ ‘ਕੌਮੀ ਮਹਿਲਾ ਆਪਥ ਘਰ ਜਨ ਸੁਣਵਾਈ’ ਪ੍ਰੋਗਰਾਮ ਤਹਿਤ ਕਹੀ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੁਸੀਬਤ ਵਿੱਚ ਫਸੀਆਂ ਔਰਤਾਂ ਸਰਕਾਰ ਵੱਲ ਦੇਖਦੀਆਂ ਹਨ। ਵਰਤਮਾਨ ਵਿੱਚ ਲਗਪਗ 1500 ਅਜਿਹੇ ਮਾਮਲੇ ਲੰਬਿਤ ਪਏ ਹਨ। ਉੁਨ੍ਹਾਂ ਕਿਹਾ ਕਿ ਇਸ ਲਈ ਦਿੱਲੀ ਮਹਿਲਾ ਕਮਿਸ਼ਨ ਦਾ ਪੁਨਰਗਠਨ ਕੀਤਾ ਜਾਵੇਗਾ। ਇਹ ਕਮਿਸ਼ਨ ਮੁੜ ਤੋਂ ਆਪਣਾ ਕੰਮ ਪਾਰਦਰਸ਼ੀ ਢੰਗ ਨਾਲ ਕਰੇਗਾ। ਉਨ੍ਹਾਂ ਇਸ ਦੌਰਾਨ ਇੱਕ ਘਟਨਾ ਦਾ ਜ਼ਿਕਰ ਕੀਤਾ ਜਿਸ ਵਿੱਚ ਔਰਤ ਨੇ ਕਿਹਾ ਸੀ ਕਿ ਉਸ ਦੀਆਂ ਧੀਆਂ ਨੂੰ ਲੜਕੇ ਤੰਗ ਕਰ ਰਹੇ ਹਨ, ਜਦੋਂਕਿ ਕਈ ਵਾਰ ਸ਼ਿਕਾਇਤ ਦਰਜ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਗਲਤੀ ਕਰਦੇ ਰਹਿਣਗੇ ਪਰ ਸਾਡੀ ਜ਼ਿੰਮੇਵਾਰੀ ਹੈ ਕਿ ਅਸੀ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰੀਏ। -ਪੀਟੀਆਈ
Advertisement
Advertisement