ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਭਾਜਪਾ ਵੱਲੋਂ 14 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

05:42 AM May 27, 2025 IST
featuredImage featuredImage

ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਈ
ਦਿੱਲੀ ਭਾਜਪਾ ਸੰਗਠਨ ਦੇ ਚੋਣ ਅਧਿਕਾਰੀ ਡਾ. ਮਹਿੰਦਰ ਨਾਗਪਾਲ ਨੇ ਅੱਜ ਭਾਜਪਾ ਦਿੱਲੀ ਰਾਜ ਪਰਿਸ਼ਦ ਲਈ ਦਿੱਲੀ ਦੇ ਸਾਰੇ 14 ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨਾਂ ਅਤੇ 105 ਨਵੇਂ ਚੁਣੇ ਗਏ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਭਾਜਪਾ ਦਿੱਲੀ ਰਾਜ ਪਰਿਸ਼ਦ ਦੇ ਸਾਰੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨਾਂ ਅਤੇ 105 ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ ਹੈ ਅਤੇ ਉਮੀਦ ਪ੍ਰਗਟਾਈ ਕਿ ਨਵੀਂ ਟੀਮ ਸੰਗਠਨ ਦੇ ਵਿਸਥਾਰ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਸਹਿਯੋਗ ਕਰੇਗੀ।
ਅੱਜ ਐਲਾਨੇ ਗਏ ਜ਼ਿਲ੍ਹਾ ਪ੍ਰਧਾਨਾਂ ਵਿੱਚੋਂ ਵਿਜੇਂਦਰ ਧਮਾ ਮਯੂਰ ਵਿਹਾਰ, ਦੀਪਕ ਗਾਬਾ ਸ਼ਾਹਦਰਾ ਅਤੇ ਚੰਦਰਪਾਲ ਬਖ਼ਸ਼ੀ ਪੱਛਮੀ ਦਿੱਲੀ ਇਸ ਵੇਲੇ ਜ਼ਿਲ੍ਹਾ ਪ੍ਰਧਾਨ ਵੀ ਸ਼ਾਮਲ ਹਨ। ਨਵੀਂ ਟੀਮ ਵਿੱਚ ਪਹਿਲੀ ਵਾਰ ਦੋ ਮਹਿਲਾ ਜ਼ਿਲ੍ਹਾ ਪ੍ਰਧਾਨ ਰਾਜ ਸ਼ਰਮਾ ਗੌਤਮ ਨਜਫਗੜ੍ਹ ਅਤੇ ਮਾਇਆ ਬਿਸ਼ਟ ਦੱਖਣੀ ਦਿੱਲੀ ਚੁਣੀਆਂ ਗਈਆਂ ਹਨ। ਚਾਰ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਅਰਵਿੰਦ ਗਰਗ ਚਾਂਦਨੀ ਚੌਕ, ਵਿਨੋਦ ਸਹਿਰਾਵਤ ਉੱਤਰ ਪੱਛਮੀ, ਵਿਰੇਂਦਰ ਬੱਬਰ ਕਰੋਲ ਬਾਗ ਅਤੇ ਮਾਸਟਰ ਵਿਨੋਦ ਕੁਮਾਰ ਨਵੀਨ ਸ਼ਾਹਦਰਾ ਵੀ ਪਹਿਲਾਂ ਇਨ੍ਹਾਂ ਜ਼ਿਲ੍ਹਿਆਂ ਦੇ ਪ੍ਰਧਾਨ ਰਹਿ ਚੁੱਕੇ ਹਨ। 105 ਰਾਜ ਪਰਿਸ਼ਦ ਮੈਂਬਰਾਂ ਵਿੱਚ ਪ੍ਰਮੁੱਖ ਤੌਰ ’ਤੇ ਵਿਧਾਇਕ ਪਵਨ ਸ਼ਰਮਾ, ਕਪਿਲ ਮਿਸ਼ਰਾ, ਕੈਲਾਸ਼ ਗਹਿਲੋਤ, ਕਰਤਾਰ ਸਿੰਘ ਤੰਵਰ, ਪ੍ਰਦਿਊਮਨ ਰਾਜਪੂਤ, ਸੰਦੀਪ ਸਹਿਰਾਵਤ, ਰਾਜਕੁਮਾਰ ਚੌਹਾਨ, ਨੀਰਜ ਬੈਸੋਆ, ਅਨਿਲ ਸ਼ਰਮਾ, ਰਾਮ ਕੁਮਾਰ, ਰਾਜਕੁਮਾਰ, ਰਾਜਕੁਮਾਰ ਟੀ. ਭਾਰਦਵਾਜ, ਜਤਿੰਦਰ ਮਹਾਜਨ, ਕੁਲਵੰਤ ਰਾਣਾ, ਸ਼ਿਆਮ ਸ਼ਰਮਾ, ਸਾਬਕਾ ਸੰਸਦ ਮੈਂਬਰ ਰਾਮੇਸ਼ ਬਿਧੂੜੀ, ਸਾਬਕਾ ਮੇਅਰ ਸੁਭਾਸ਼ ਆਰੀਆ, ਪ੍ਰੀਤੀ ਅਗਰਵਾਲ ਅਤੇ ਨਰਿੰਦਰ ਚਾਵਲਾ, ਮੌਜੂਦਾ ਸੂਬਾਈ ਅਹੁਦੇਦਾਰ ਸੁਨੀਤਾ ਕਾਂਗੜਾ, ਸ੍ਰੀ ਵਿਨੈ ਰਾਵਤ, ਨਰੇਸ਼ ਕੁਮਾਰ, ਸੁਮੀਤ ਕੁਮਾਰ, ਜੈਨ ਕੁਮਾਰ, ਡਾ. ਪ੍ਰਵੀਨ ਸ਼ੰਕਰ ਕਪੂਰ ਸ਼ਾਮਲ ਹਨ।

Advertisement

Advertisement