ਦਿੱਲੀ ’ਚ ਕਰੋਨਾ ਦੇ 61 ਨਵੇਂ ਮਾਮਲੇ ਆਏ
04:14 AM Jun 02, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਦਿੱਲੀ ਵਿੱਚ 24 ਘੰਟਿਆਂ ਵਿੱਚ ਕਰੋਨਾ ਦੇ 61 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 91 ਮਰੀਜ਼ ਸਿਹਤਯਾਬ ਵੀ ਹੋਏ ਹਨ। ਹੁਣ ਤੱਕ ਇਸ ਲਾਗ ਤੋਂ ਉਭਰ ਚੁੱਕੇ ਮਰੀਜ਼ਾਂ ਦੀ ਕੁੱਲ ਗਿਣਤੀ 357 ਹੋ ਗਈ ਹੈ। ਇਸ ਸਮੇਂ 436 ਕੇਸ ਸਰਗਰਮ ਹਨ। ਦਿੱਲੀ ਦੇ ਸਿਹਤ ਮੰਤਰੀ ਡਾ. ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਸਾਰੇ ਮਰੀਜ਼ਾਂ ਵਿੱਚ ਆਮ ਖੰਘ ਅਤੇ ਬੁਖਾਰ ਦੇ ਲੱਛਣ ਸਾਹਮਣੇ ਆਏ ਹਨ। ਕਰੋਨਾ ਦਾ ਨਵਾਂ ਰੂਪ ਵਾਇਰਲ ਇਨਫੈਕਸ਼ਨ ਵਜੋਂ ਉਭਰਿਆ ਹੈ। ਮੌਜੂਦਾ ਸਥਿਤੀ ਇਹ ਜਾਪਦੀ ਹੈ ਕਿ ਇਹ ਹੌਲੀ-ਹੌਲੀ ਘੱਟ ਜਾਵੇਗਾ। ਇਹਤਿਆਤ ਵਜੋਂ ਹਸਪਤਾਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਦਿੱਲੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਓਮੀਕਰੋਨ ਕਰੋਨਾ ਦਾ ਨਵਾਂ ਰੂਪ ਹੈ।
Advertisement
Advertisement