ਦਿੱਲੀ ਓਲੰਪਿਕ ਖੇਡਾਂ ਭਲਕ ਤੋਂ
04:46 AM May 19, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਈ
ਦਿੱਲੀ ਓਲੰਪਿਕ ਖੇਡਾਂ 20 ਮਈ ਤੋਂ ਦਿੱਲੀ ਵਿੱਚ ਹੋਣਗੀਆਂ। ਦਿੱਲੀ ਓਲੰਪਿਕ ਐਸੋਸੀਏਸ਼ਨ (ਡੀਓਏ) ਵੱਲੋਂ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ 40 ਤੋਂ ਵੱਧ ਖੇਡ ਈਵੈਂਟ ਸ਼ਾਮਲ ਹੋਣਗੇ, ਜਿਨ੍ਹਾਂ ’ਚ ਦੇਸ਼ ਭਰ ਤੋਂ 11,000 ਤੋਂ ਵੱਧ ਅਥਲੀਟ ਹਿੱਸਾ ਲੈਣਗੇ। ਇਹ ਮੁਕਾਬਲੇ ਸ਼ਹਿਰ ’ਚ 25 ਵੱਖ-ਵੱਖ ਥਾਵਾਂ ’ਤੇ ਕਰਵਾਏ ਜਾਣਗੇ। ਡੀਓਏ ਦੇ ਪ੍ਰਧਾਨ ਕੁਲਦੀਪ ਵਤਸ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦਿੱਲੀ ਓਲੰਪਿਕ ਖੇਡਾਂ ਦੇ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ, ਜਿਨ੍ਹਾਂ ਵੱਲੋਂ ਖੇਡਾਂ ਦਾ ਉਦਘਾਟਨ ਕੀਤਾ ਜਾਵੇਗਾ। ਕੇਂਦਰੀ ਮੰਤਰੀ ਹਰਦੀਪ ਪੁਰੀ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮੁਕਾਬਲੇ ਦੀਆਂ ਤਿਆਰੀਆਂ ਲਗਪਗ ਪੂਰੀਆਂ ਹੋ ਗਈਆਂ ਹਨ ਅਤੇ ਖਿਡਾਰੀਆਂ ਦੀ ਸਹੂਲਤ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
Advertisement
Advertisement