ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੜ੍ਹਬਾ ਨੂੰ ਹਰਾ ਕੇ ਸ਼ਕਰਪੁਰ ਨੇ ਜਿੱਤਿਆ ਮਨੌਲੀ ਕਬੱਡੀ ਕੱਪ

06:25 AM Jan 06, 2025 IST
ਜੇਤੂ ਟੀਮ ਨੂੰ ਇਨਾਮ ਦਿੰਦੇ ਹੋਏ ਮਨੌਲੀ ਦੇ ਸਰਪੰਚ ਕੁਲਵੀਰ ਸਿੰਘ ਤੇ ਮੋਹਤਬਰ।

ਕਰਮਜੀਤ ਸਿੰਘ ਚਿੱਲਾ
ਐੱਸ ਏ ਐੱਸ ਨਗਰ (ਮੁਹਾਲੀ), 5 ਜਨਵਰੀ
ਕਸਬੇਨੁਮਾ ਪਿੰਡ ਮਨੌਲੀ ਵਿਖੇ ਸਵਰਗੀ ਸਰਪੰਚ ਜ਼ੋਰਾ ਸਿੰਘ ਬੈਦਵਾਣ ਦੀ ਯਾਦ ਵਿਚ ਬਾਬਾ ਕਿਰਪਾ ਨਾਥ ਖੇਡ ਕਲੱਬ ਵੱਲੋਂ ਕਰਾਏ ਗਏ ਤਿੰਨ ਦਿਨਾ 17ਵੇਂ ਕਬੱਡੀ ਕੱਪ ਵਿੱਚ ਸ਼ਕਰਪੁਰ ਦੀ ਟੀਮ ਨੇ ਦਿੜ੍ਹਬਾ ਮੰਡੀ ਨੂੰ ਹਰਾ ਕੇ ਇੱਕ ਲੱਖ ਦਾ ਨਕਦ ਇਨਾਮ ਜਿੱਤਿਆ। ਉੱਪ ਜੇਤੂ ਟੀਮ ਨੂੰ 75 ਹਜ਼ਾਰ ਦੀ ਇਨਾਮੀ ਰਾਸ਼ੀ ਮਿਲੀ। ਸ਼ਕਰਪੁਰ ਦੇ ਫ਼ਰਿਆਦ ਅਲੀ ਨੂੰ ਬਿਹਤਰੀਨ ਜਾਫ਼ੀ ਅਤੇ ਹਰਿਆਣਾ ਦੇ ਜੀਂਦ ਨੇੜਲੇ ਪਿੰਡ ਸਿੰਸਰ ਦੇ ਭੂਰਿਆ ਸਿੰਸਰ ਨੂੰ ਬਿਹਤਰੀਨ ਰੇਡਰ ਚੁਣਿਆ ਗਿਆ ਅਤੇ ਦੋਵਾਂ ਦਾ ਬੁਲੇਟ ਮੋਟਰਸਾਈਕਲ ਨਾਲ ਸਨਮਾਨਤ ਕੀਤਾ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕਲੱਬ ਨੂੰ ਆਰਥਿਕ ਸਹਾਇਤਾ ਦਿੱਤੀ। ਪਿੰਡ ਦੇ ਸਰਪੰਚ ਕੁਲਬੀਰ ਸਿੰਘ ਅਤੇ ਖੇਡ ਕਲੱਬ ਦੇ ਚੇਅਰਮੈਨ ਮੋਹਨ ਸਿੰਘ ਨੱਤ, ਪ੍ਰਧਾਨ ਨਿਰਭੈ ਸਿੰਘ ਔਜਲਾ, ਗੁਰਦੀਪ ਸਿੰਘ ਵਿੱਕੀ, ਗੁਰਵਿੰਦਰ ਸਿੰਘ ਲਾਣੇਦਾਰ, ਮਾਸਟਰ ਅਰਵਿੰਦਰ ਸਿੰਘ, ਰਣਜੀਤ ਸਿੰਘ ਨੱਤ, ਗੁਰਪ੍ਰੀਤ ਨੱਤ, ਸਰਬਜੀਤ ਸਿੰਘ ਨੰਬਰਦਾਰ ਆਦਿ ਦੀ ਅਗਵਾਈ ਹੇਠ ਕਬੱਡੀ ਮੁਕਾਬਲੇ ਹੋਏ। ਕਬੱਡੀ ਕੱਪ ਲਈ ਹਰਮਨ ਰੂਬਲ ਗਰੁੱਪ ਨੇ ਚਾਰ ਲੱਖ, ਮਨਜਿੰਦਰ ਸਿੰਘ ਫ਼ਾਰਮਰ ਅਸਟੇਟ ਦੋ ਲੱਖ, ਮੁਹਾਲੀ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸਰਪੰਚ ਕੁਲਵੀਰ ਸਿੰਘ, ਵਿਸ਼ੇਸ਼ ਚਾਵਲਾ, ਬਲਜੀਤ ਸਿੰਘ ਯੂਐਸਏ, ਨੈਬ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ ਬਾਸੀ, ਸਤਨਾਮ ਸਿੰਘ ਗਿੱਲ ਨੇ ਇੱਕ-ਇੱਕ ਲੱਖ, ਜਦਕਿ ਬੀਕੇ ਗੋਇਲ ਸਾਬਕਾ ਸਰਪੰਚ ਮੌਲੀ ਬੈਦਵਾਣ, ਵਿਸ਼ਾਲ ਗੰਨ ਹਾਊਸ, ਸਵਰਨ ਸਿੰਘ ਨੱਤ, ਲਾਣੇਦਾਰ ਜਗਤਾਰ ਸਿੰਘ ਘੋਲਾ, ਗੁਰਮਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ ਨੇ 51-51 ਹਜ਼ਾਰ ਦਿੱਤੇ।

Advertisement

Advertisement