ਦਿਲ, ਗੁਰਦੇ, ਹੱਡੀਆਂ ਤੇ ਗੁਰਦਾ ਰੋਗਾਂ ਦਾ ਕੈਂਪ ਭਲਕੇ
05:47 AM Dec 14, 2024 IST
ਪੱਤਰ ਪ੍ਰੇਰਕਮੰਡੀ ਅਹਿਮਦਗੜ੍ਹ, 13 ਦਸੰਬਰ
Advertisement
ਰੋਟਰੀ ਕਲੱਬ ਦੇ ਸਕੱਤਰ ਅਸ਼ੋਕ ਵਰਮਾ ਨੇ ਅੱਜ ਇਥੇ ਦੱਸਿਆ ਕਿ ਕਲੱਬ ਵੱਲੋਂ ਗਲੋਬਲ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਗਾਂਧੀ ਸਕੂਲ ਵਿਖੇ ਪੰਦਰਾਂ ਦਸਬੰਰ ਨੂੰ ਦਿਲ, ਗੁਰਦਾ ਤੇ ਹੱਡੀਆਂ ਦੇ ਰੋਗਾਂ ਅਤੇ ਆਮ ਬਿਮਾਰੀਆਂ ਲਈ ਚੈਕ ਅਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੇ ਚੇਅਰਮੈਨ ਡਾ. ਸੁਨੀਤ ਹਿੰਦ ਹੋਣਗੇ ਅਤੇ ਹਾਰਟ ਸਪੈਸ਼ਲਿਸਟ ਡਾ. ਬ੍ਰਜੇਸ਼ ਬੱਧਨ, ਮੈਡੀਸਨ ਦੇ ਡਾ. ਆਰ ਕੇ ਕਰਕਰਾ, ਗੁਰਦਾ ਰੋਗ ਮਾਹਰ ਡਾ. ਪੀ ਐੱਮ ਸੋਹਲ ਤੇ ਹੱਡੀਆਂ ਦੇ ਮਾਹਰ ਡਾ. ਅਮਤੋਜ ਖਰਾ ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦੇਣਗੇ। ਈਸੀਜੀ ਆਦਿ ਟੈਸਟ ਵੀ ਮੁਫ਼ਤ ਕੀਤੇ ਜਾਣਗੇ।
Advertisement
Advertisement