ਪੱਤਰ ਪ੍ਰੇਰਕਮੰਡੀ ਅਹਿਮਦਗੜ੍ਹ, 13 ਦਸੰਬਰਰੋਟਰੀ ਕਲੱਬ ਦੇ ਸਕੱਤਰ ਅਸ਼ੋਕ ਵਰਮਾ ਨੇ ਅੱਜ ਇਥੇ ਦੱਸਿਆ ਕਿ ਕਲੱਬ ਵੱਲੋਂ ਗਲੋਬਲ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਗਾਂਧੀ ਸਕੂਲ ਵਿਖੇ ਪੰਦਰਾਂ ਦਸਬੰਰ ਨੂੰ ਦਿਲ, ਗੁਰਦਾ ਤੇ ਹੱਡੀਆਂ ਦੇ ਰੋਗਾਂ ਅਤੇ ਆਮ ਬਿਮਾਰੀਆਂ ਲਈ ਚੈਕ ਅਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੇ ਚੇਅਰਮੈਨ ਡਾ. ਸੁਨੀਤ ਹਿੰਦ ਹੋਣਗੇ ਅਤੇ ਹਾਰਟ ਸਪੈਸ਼ਲਿਸਟ ਡਾ. ਬ੍ਰਜੇਸ਼ ਬੱਧਨ, ਮੈਡੀਸਨ ਦੇ ਡਾ. ਆਰ ਕੇ ਕਰਕਰਾ, ਗੁਰਦਾ ਰੋਗ ਮਾਹਰ ਡਾ. ਪੀ ਐੱਮ ਸੋਹਲ ਤੇ ਹੱਡੀਆਂ ਦੇ ਮਾਹਰ ਡਾ. ਅਮਤੋਜ ਖਰਾ ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦੇਣਗੇ। ਈਸੀਜੀ ਆਦਿ ਟੈਸਟ ਵੀ ਮੁਫ਼ਤ ਕੀਤੇ ਜਾਣਗੇ।