ਦਿਲਜੀਤ ਸਿੰਘ ਬੇਦੀ ਦੀ ਪੁਸਤਕ ਲੋਕ ਅਰਪਣ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 19 ਮਈ
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਲਿਖੀ ‘ਬੁੱਢਾ ਦਲ ਦੇ ਜਥੇਦਾਰ ਸਾਹਿਬਾਨਾਂ ਦਾ ਜੀਵਨ ਬਿਉਰਾ’ ਪੁਸਤਕ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ 307ਵੇਂ ਜਨਮ ਦਿਹਾੜੇ ’ਤੇ ਹੋਏ ਗੁਰਮਤਿ ਸਮਾਗਮ ਮੌਕੇ ਬਾਬਾ ਬਲਬੀਰ ਸਿੰਘ, ਗਿਆਨੀ ਰਘੁਬੀਰ ਸਿੰਘ, ਸੰਤ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਮੇਜਰ ਸਿੰਘ ਸੋਢੀ ਤੇ ਬਾਬਾ ਬਲਦੇਵ ਸਿੰਘ ਨੇ ਲੋਕ ਅਰਪਣ ਕੀਤੀ।
ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਇਹ ਪੁਸਤਕ ਬੁੱਢਾ ਦਲ ਦੇ ਜਥੇਦਾਰ ਸਾਹਿਬਾਨਾਂ ਦੇ ਜੀਵਨ ’ਤੇ ਆਧਾਰਿਤ ਹੈ। ਬਾਬਾ ਬਿਨੋਦ ਸਿੰਘ ਬੁੱਢਾ ਦਲ ਦੇ ਪਹਿਲੇ ਜਥੇਦਾਰ ਸਾਹਿਬਾਨ ਤੋਂ ਲੈ ਕੇ ਮੌਜੂਦਾ 14ਵੇਂ ਮੁਖੀ ਤੀਕ ਦਾ ਜੀਵਨ ਵੇਰਵਾ ਇਸ ਪੁਸਤਕ ਵਿੱਚ ਦਰਜ ਹੈ। ਦਿਲਜੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬੇਦੀ ਸਾਹਿਬ ਦਾ ਇਹ ਖੋਜ ਭਰਪੂਰ ਕਾਰਜ ਪ੍ਰਸ਼ੰਸਾਜਨਕ ਹੈ। ਗਿਆਨੀ ਸੁਲਤਾਨ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਅਜਿਹੇ ਦਸਤਾਵੇਜ਼ ਇਤਿਹਾਸਕ ਪੱਧਰ ’ਤੇ ਮੁੱਲਵਾਨ ਬਣਦੇ ਹਨ। ਇਸ ਮੌਕੇ ਬੁੱਢਾ ਦਲ ਦੇ ਹੈੱਡ ਪ੍ਰਚਾਰਕ ਸੰਤ ਮਨਮੋਹਨ ਸਿੰਘ ਬਾਰਨਵਾਲਿਆਂ ਨੇ ਵੀ ਸੰਬੋਧਨ ਕੀਤਾ।