ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਲਜੀਤ ਦਾ ਲੁਧਿਆਣਾ ਵਿੱਚ ਸ਼ੋਅ 31 ਨੂੰ

05:26 AM Dec 25, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਦਸੰਬਰ
ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਨੂੰ ਪੀਏਯੂ ਲੁਧਿਆਣਾ ਵਿੱਚ ਲਾਈਵ ਕੰਸਰਟ ਕਰਕੇ ਨਵੇਂ ਸਾਲ ਦਾ ਜਸ਼ਨ ਮਨਾਉਣਗੇ। ਹਾਲਾਂਕਿ ਇਸ ਸ਼ੋਅ ਦੀਆਂ ਜ਼ੋਮਾਟੋ ’ਤੇ ਲਾਈਵ ਟਿਕਟਾਂ ਵੇਚੀਆਂ ਗਈਆਂ ਸਨ। ਪਹਿਲੇ 10-12 ਮਿੰਟ ਵਿੱਚ ਹੀ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ। ਲਾਈਵ ਕੰਸਰਟ ਪੀਏਯੂ ਦੇ ਗਰਾਊਂਡ ਵਿੱਚ ਹੋਣ ਜਾ ਰਿਹਾ ਹੈ। ਇਸ ਦੀ ਮਨਜ਼ੂਰੀ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਪੁਲੀਸ ਵੱਲੋਂ ਇਸ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦਿਲਜੀਤ 31 ਦਸੰਬਰ ਨੂੰ ਲੁਧਿਆਣਾ ’ਚ ਆਪਣੇ ਟੂਰ ਦਾ ਆਖਰੀ ਕੰਸਰਟ ਕਰਨ ਜਾ ਰਹੇ ਹਨ। ਪੀਏਯੂ ਵਿੱਚ ਸ਼ਾਮ 8 ਵਜੇ ਤੋਂ ਬਾਅਦ ਇਹ ਸ਼ੋਅ ਸ਼ੁਰੂ ਹੋਵੇਗਾ, ਜੋ 12.30 ਤੱਕ ਜਾਰੀ ਰਹੇਗਾ। ਏਸੀਪੀ ਸਰਾਭਾ ਨਗਰ ਗੁਰਦੇਵ ਸਿੰਘ ਨੇ ਦੱਸਿਆ ਕਿ ਸ਼ੋਅ ਦੀ ਸੂਚਨਾ ਪੁਲੀਸ ਪ੍ਰਸ਼ਾਸਨ ਤੱਕ ਪਹੁੰਚ ਗਈ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Advertisement

 

Advertisement
Advertisement