ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਹਿਸ਼ਤ ਦਾ ਝੰਬਿਆ ਪਾਕਿਸਤਾਨ

11:32 AM Feb 01, 2023 IST

ਪਾਕਿਸਤਾਨ ਨੂੰ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਦਹਾਕਿਆਂ ਬੱਧੀ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਉਕਸਾਉਂਦੇ ਅਤੇ ਇਸ ਵਿਚ ਸਹਾਇਤਾ ਕਰਦੇ ਰਹੇ ਪਾਕਿਸਤਾਨ ‘ਤੇ ਹੀ ਹੁਣ ਇਸ ਦਾ ਅਸਰ ਵਧ ਰਿਹਾ ਹੈ। ਪਿਸ਼ਾਵਰ ਦੀ ਮਸਜਿਦ ਵਿਚ ਸੋਮਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕੇ ਨੇ 90 ਤੋਂ ਵੱਧ ਜਾਨਾਂ ਲੈ ਲਈਆਂ। ਇਸ ਘਾਤਕ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਲਈ ਹੈ। ਇਸ ਪਾਬੰਦਸ਼ੁਦਾ ਦਹਿਸ਼ਤੀ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਇਸ ਨੇ ਇਹ ਹਮਲਾ ਟੀਟੀਪੀ ਦੇ ਕਮਾਂਡਰ ਉਮਰ ਖ਼ਾਲਿਦ ਖੁਰਾਸਾਨੀ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਜੋ ਪਿਛਲੇ ਸਾਲ ਅਗਸਤ ‘ਚ ਅਫ਼ਗ਼ਾਨਿਸਤਾਨ ਵਿਚ ਮਾਰਿਆ ਗਿਆ ਸੀ। ਦਹਿਸ਼ਤਗਰਦੀ ਨੂੰ ਮੁਲਕ ਲਈ ਪ੍ਰਮੁੱਖ ਕੌਮੀ ਸੁਰੱਖਿਆ ਚੁਣੌਤੀ ਗਰਦਾਨਦਿਆਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ‘ਇਹ ਕਾਰਵਾਈ ਪਾਕਿਸਤਾਨ ਉੱਤੇ ਹਮਲਾ ਹੈ’।

Advertisement

ਇਸ ਦਿਲ-ਕੰਬਾਊ ਕਾਰਵਾਈ ਲਈ ਕੀਤੀ ਦਲੇਰੀ ਪ੍ਰਤੱਖ ਹੈ ਕਿਉਂਕਿ ਇਹ ਮਸਜਿਦ ਉੱਚ ਸੁਰੱਖਿਆ ਵਾਲੇ ਪੁਲੀਸ ਲਾਈਨਜ਼ ਖੇਤਰ ਵਿਚ ਹੈ ਜਿੱਥੇ ਪੁਲੀਸ ਹੈੱਡਕੁਆਰਟਰਜ਼ ਅਤੇ ਦਹਿਸ਼ਤਗਰਦੀ-ਵਿਰੋਧੀ ਸੁਰੱਖਿਆ ਬਲਾਂ ਤੇ ਏਜੰਸੀਆਂ ਅਧਿਕਾਰੀ ਰਹਿੰਦੇ ਹਨ। ਪਿਛਲੇ ਸਾਲ ਨਵੰਬਰ ਵਿਚ ਸਰਕਾਰ ਨਾਲ ਗੋਲੀਬੰਦੀ ਸਮਝੌਤਾ ਭੰਗ ਕਰਨ ਮਗਰੋਂ ਟੀਟੀਪੀ ਨੇ ਪਾਕਿਸਤਾਨੀ ਫ਼ੌਜੀਆਂ ਅਤੇ ਪੁਲੀਸ ਵਾਲਿਆਂ ਖ਼ਿਲਾਫ਼ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ। ਇਹ ਦਹਿਸ਼ਤੀ ਸੰਗਠਨ ਪੁਲੀਸ ਅਤੇ ਫ਼ੌਜ ਨੂੰ ਅਫ਼ਗ਼ਾਨਿਸਤਾਨ ਨਾਲ ਲੱਗਦੇ ਸੂਬੇ ਖ਼ੈਬਰ ਪਖ਼ਤੂਨਖ਼ਵਾ ਅਤੇ ਉਸ ਦੀ ਰਾਜਧਾਨੀ ਪਿਸ਼ਾਵਰ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੰਦਾ ਰਿਹਾ ਹੈ।

ਪਿਸ਼ਾਵਰ ਹਮਲਾ ਪਾਕਿਸਤਾਨ ਦੀਆਂ ਦਹਿਸ਼ਤ-ਵਿਰੋਧੀ ਕਾਰਵਾਈਆਂ ਪ੍ਰਤੀ ਚੀਨ ਤੇ ਅਮਰੀਕਾ ਦੇ ਭਰੋਸੇ ਨੂੰ ਤਰਕਹੀਣ ਠਹਿਰਾਉਂਦਾ ਹੈ। ਅਫ਼ਗ਼ਾਨ ਤਾਲਿਬਾਨ ਵੱਲੋਂ ਢੀਠਪੁਣੇ ਨਾਲ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਆਗੂਆਂ ਤੇ ਲੜਾਕਿਆਂ ਨੂੰ ਪਨਾਹ ਦੇਣ ਨੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਵਧਾਈਆਂ ਹਨ। ਟੀਟੀਪੀ ਦੇ ਹਮਲੇ ਅਫ਼ਗ਼ਾਨਿਸਤਾਨ ਤੇ ਹਕੂਮਤ ਕਰ ਰਹੇ ਤਾਲਿਬਾਨ ਦੇ ਇਨ੍ਹਾਂ ਦਾਅਵਿਆਂ ਨੂੰ ਝੁਠਲਾਉਂਦੇ ਹਨ ਕਿ ਉਹ ਅਫ਼ਗ਼ਾਨ ਧਰਤੀ ਨੂੰ ਹੋਰਨਾਂ ਮੁਲਕਾਂ ਖ਼ਿਲਾਫ਼ ਵਰਤਣ ਦੀ ਇਜਾਜ਼ਤ ਨਹੀਂ ਦਿੰਦੇ। ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਖ਼ਿਲਾਫ਼ ਸਪਸ਼ਟ ਰੁਖ਼ ਅਪਨਾਉਣ ਦੀ ਜ਼ਰੂਰਤ ਹੈ। ਜੇ ਪਾਕਿਸਤਾਨ ਚਾਹੁੰਦਾ ਹੈ ਕਿ ਅਫ਼ਗ਼ਾਨਿਸਤਾਨ ਦਹਿਸ਼ਤਗਰਦਾਂ ਨੂੰ ਪਨਾਹ ਨਾ ਦੇਵੇ ਤਾਂ ਉਸ ਨੂੰ ਵੀ ਆਪਣੀ ਭੋਇੰ ‘ਤੇ ਦਹਿਸ਼ਤੀ ਢਾਂਚੇ ਨੂੰ ਨੇਸਤੋ-ਨਾਬੂਦ ਕਰਨਾ ਚਾਹੀਦਾ ਹੈ। ਭਾਰਤ ਦੇ ਕੂਟਨੀਤਕ ਹਲਕਿਆਂ ਅਨੁਸਾਰ ਪਾਕਿਸਤਾਨ ‘ਦਹਿਸ਼ਤਗਰਦਾਂ ਨੂੰ ਵਰਤਣ ਤੋਂ ਅਸਮਰੱਥ ਹੁੰਦੇ ਜਾਣ’ ਕਾਰਨ ਨਿਰਾਸ਼ ਹੈ। ਆਪਣੇ ਸ਼ੱਕੀ ਅਤੀਤ ਕਾਰਨ ਕੌਮਾਂਤਰੀ ਭਾਈਚਾਰੇ ਦਾ ਵਿਸ਼ਵਾਸ ਮੁੜ ਹਾਸਲ ਕਰਨਾ ਪਾਕਿਸਤਾਨ ਲਈ ਬਹੁਤ ਔਖਾ ਹੈ ਜਦੋਂਕਿ ਉਸ ਨੂੰ ਦਹਿਸ਼ਤਗਰਦੀ ਖ਼ਿਲਾਫ਼ ਲੜਾਈ ਲਈ ਕੌਮਾਂਤਰੀ ਭਾਈਚਾਰੇ ਦੀ ਹਮਾਇਤ ਦੀ ਲੋੜ ਹੈ।

Advertisement

Advertisement