ਦਸ ਰੋਜ਼ਾ ਕਿੰਡਰਗਾਰਟਨ ਸਮਰ ਕੈਂਪ ਸਮਾਪਤ
05:39 AM Jun 16, 2025 IST
ਐੱਸਏਐੱਸ ਨਗਰ (ਮੁਹਾਲੀ): ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿੱਚ 10 ਰੋਜ਼ਾ ਕਿੰਡਰਗਾਰਟਨ ਸਮਰ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ। ਸਕੂਲ ਦੀ ਫਾਊਂਡਰ ਡਾਇਰੈਕਟਰ ਰਣਜੀਤ ਬੇਦੀ ਨੇ ਕਿਹਾ ਕਿ ਇਹ ਸਮਰ ਕੈਂਪ ਛੋਟੇ-ਛੋਟੇ ਵਿਦਿਆਰਥੀਆਂ ਲਈ ਮੁਸਕਰਾਹਟ ਅਤੇ ਕੁੱਝ ਨਿਵੇਕਲਾ ਸਿੱਖਣ ਦੇ ਨਾਮ ਰਿਹਾ। ਪ੍ਰਿੰਸੀਪਲ ਗਿਆਨ ਜੋਤ ਨੇ ਕਿਹਾ ਕਿ ਇਸ ਕਿੰਡਰਗਾਰਟਨ ਸਮਰ ਕੈਂਪ ਨੇ ਸੱਚਮੁੱਚ ਸਿੱਖਿਆ ਦੀ ਭਾਵਨਾ ਨੂੰ ਦਰਸਾਇਆ। ਰਚਨਾਤਮਿਕ ਕਲਾਵਾਂ ਤੋਂ ਲੈ ਕੇ ਆਪਣੇ ਲਈ ਬਿਨਾਂ ਅੱਗ ਦੇ ਖਾਣਾ ਤਿਆਰ ਕਰਨਾ ਅਤੇ ਛੱਤਬੀੜ ਚਿੜੀਆਘਰ ਦੀ ਵਿੱਦਿਅਕ ਯਾਤਰਾ ਵਰਗੀਆਂ ਗਤੀਵਿਧੀਆਂ ਨੇ ਯਕੀਨੀ ਬਣਾਇਆ ਕਿ ਹਰ ਬੱਚੇ ਨੂੰ ਖੋਜਣ, ਪਤਾ ਲਗਾਉਣ ਅਤੇ ਅੱਗੇ ਵਧਣ ਦਾ ਮੌਕਾ ਮਿਲੇ। ਅਖੀਰਲੇ ਦਿਨ ਬੱਚਿਆਂ ਦੀਆਂ ਰਚਾਨਤਾਮਿਕ ਗਤੀਵਿਧੀਆਂ ਨੂੰ ਦਰਸਾਉਣ ਲਈ ਮਾਪਿਆਂ ਲਈ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। -ਪੱਤਰ ਪ੍ਰੇਰਕ
Advertisement
Advertisement