ਦਸ ਭਾਰਤੀਆਂ ਸਣੇ ਸੌ ਤੋਂ ਵੱਧ ਪਰਬਤਾਰੋਹੀਆਂ ਦਾ ਸਨਮਾਨ
04:46 AM May 28, 2025 IST
ਕਾਠਮੰਡੂ: ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ’ਤੇ ਐਡਮੰਡ ਹਿਲੇਰੀ ਅਤੇ ਤੇਨਜਿੰਗ ਨੋਗਰੇ ਵੱਲੋਂ ਪਹਿਲੀ ਸਫਲ ਚੜ੍ਹਾਈ ਦੀ ਯਾਦ ਵਿੱਚ ਅੱਜ ਨੇਪਾਲ ਵਿੱਚ ਸਨਮਾਨਿਤ ਕੀਤੇ ਗਏ 100 ਤੋਂ ਵੱਧ ਪਰਬਤਾਰੋਹੀਆਂ ਵਿੱਚ ਦਸ ਭਾਰਤੀ ਪਰਬਤਾਰੋਹੀ ਵੀ ਸ਼ਾਮਲ ਹਨ। ਸੈਰ-ਸਪਾਟਾ, ਸਭਿਆਚਾਰ ਤੇ ਸ਼ਹਿਰ ਹਵਾਬਾਜ਼ੀ ਮੰਤਰੀ ਬਦਰੀ ਪਾਂਡੇ ਨੇ ‘ਐਵਰੈਸਟ ਅਲਾਇੰਸ ਨੇਪਾਲ’ ਵੱਲੋਂ ਕਰਵਾਈ ਗਈ ‘ਐਵਰੈਸਟ ਪਰਬਤਾਰੋਹੀ ਕਾਨਫਰੰਸ’ ਵਿੱਚ ਦਸ ਭਾਰਤੀ ਪਰਬਤਾਰੋਹੀਆਂ ਦਾ ਸਨਮਾਨ ਕੀਤਾ ਜਿਸ ਵਿੱਚ ਆਸ਼ੀਸ਼ ਸਿੰਘ, ਨਿਸ਼ਾ ਕੁਮਾਰੀ, ਅਨੁਜਾ ਵੈਦਿਆ, ਬਲਜੀਤ ਕੌਰ, ਸੁਵਿਧਾ ਕਦਲਾਗ, ਸੂਰਿਆ ਪ੍ਰਕਾਸ਼, ਸ਼ੇਖ ਹਿਮਾਂਸ਼ੂ, ਸਤਿਆਰੂਪ ਸਿਧਾਂਤ, ਜੋਤੀ ਰਾਤਰੇ ਅਤੇ ਆਦਿਤੀ ਸ਼ਾਮਲ ਸਨ। ਪਾਂਡੇ ਨੇ ਕਿਹਾ, ‘‘ਨੇਪਾਲ ਸਰਕਾਰ ਨਾ ਸਿਰਫ਼ ਪਹਾੜੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਸਗੋਂ ਹਿਮਾਲਿਆ ਦੀ ਸੰਭਾਲ ਨੂੰ ਲੈ ਕੇ ਵੀ ਚਿੰਤਿਤ ਹੈ।’’ -ਪੀਟੀਆਈ
Advertisement
Advertisement