ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਰੱਖਤ ਡਿੱਗਣ ਦਾ ਮਾਮਲਾ: ਜਾਂਚ ਕਮੇਟੀ ਵੱਲੋਂ ਕਾਰਮਲ ਕਾਨਵੈਂਟ ਸਕੂਲ ਨੂੰ ਕਲੀਨ ਚਿੱਟ

12:32 PM Feb 07, 2023 IST

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 6 ਫਰਵਰੀ

ਇੱਥੋਂ ਦੇ ਸੈਕਟਰ-9 ਵਿੱਚ ਸਥਿਤ ਕਾਰਮਲ ਕੈਨਵੇਂਟ ਸਕੂਲ ਵਿੱਚ 8 ਜੁਲਾਈ 2022 ਨੂੰ ਦਰੱਖਤ ਡਿੱਗਣ ਕਰਕੇ ਇਕ ਬੱਚੇ ਦੀ ਮੌਤ ਹੋਣ ਤੋਂ 7 ਮਹੀਨੇ ਬਾਅਦ ਇਕ ਮੈਂਬਰੀ ਜਾਂਚ ਕਮੇਟੀ ਨੇ ਸਕੂਲ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਹ ਜਾਂਚ ਸੇਵਾਮੁਕਤ ਜਸਟਿਸ ਜਤਿੰਦਰ ਚੌਹਾਨ ਵੱਲੋਂ ਕੀਤੀ ਗਈ ਹੈ। ਉਨ੍ਹਾਂ ਇਹ ਰਿਪੋਰਟ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਨੂੰ ਦਿੱਤੀ ਹੈ।

Advertisement

ਰਿਪੋਰਟ ਵਿੱਚ ਕਿਹਾ ਗਿਆ ਸਕੂਲ ‘ਚ ਲੱਗਿਆ ਵਿਰਾਸਤੀ ਦਰੱਖਤ ਬਹੁਤ ਪੁਰਾਣਾ ਅਤੇ ਸਿਊਂਕ ਦਾ ਖਾਧਾ ਹੋਣ ਕਰਕੇ ਡਿੱਗ ਗਿਆ ਸੀ। ਉਨ੍ਹਾਂ ਕਿਹਾ ਕਿ ਸਕੂਲ ਕੋਲ ਕੋਈ ਵੀ ਮਾਹਿਰ ਨਾ ਹੋਣ ਕਰਕੇ ਅਜਿਹੇ ਦਰੱਖਤਾਂ ਦੀ ਰਾਖੀ ਕਰਨਾ ਸਕੂਲ ਪ੍ਰਸ਼ਾਸਨ ਦੇ ਹੱਥ ਵਿੱਚ ਨਹੀਂ ਹੈ। ਇਸ ਲਈ ਸਕੂਲ ਪ੍ਰਸ਼ਾਸਨ ਦਰੱਖਤ ਡਿੱਗਣ ਲਈ ਜ਼ਿੰਮੇਵਾਰ ਨਹੀਂ ਹੋ ਸਕਦਾ ਹੈ। ਇਹ ਜਿੰਮੇਵਾਰੀ ਯੂਟੀ ਦੇ ਇੰਜਨੀਅਰਿੰਗ ਵਿਭਾਗ ਦੀ ਬਣਦੀ ਹੈ ਕਿ ਉਹ ਸਕੂਲ ਨਿਗਰਾਨ ਨੂੰ ਸਿੱਖਿਅਤ ਅਤੇ ਮਾਰਗਦਰਸ਼ਨ ਕਰਨ ਕਿ ਅਜਿਹੇ ਦਰੱਖਤਾਂ ਦੀ ਸੰਭਾਲ ਕਿਵੇਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਰਾਸਤੀ ਦਰੱਖਤਾ ਸਾਂਭ-ਸੰਭਾਲ ਲਈ ਕੋਈ ਸਪਸ਼ਟ ਆਦੇਸ਼ ਨਾ ਹੋਣ ਕਰਕੇ ਯੂਟੀ ਦਾ ਇੰਜਨੀਅਰਿੰਗ ਵਿਭਾਗ ਕਿਸੇ ਪ੍ਰਾਈਵੇਟ ਅਦਾਰੇ ਦੀ ਇਮਾਰਤ ‘ਚ ਦਾਖਲ ਨਹੀਂ ਹੋ ਸਕਦਾ ਹੈ।

Advertisement