ਦਯਾਵੰਤੀ ਫਾਊਂਡੇਸ਼ਨ ਵੱਲੋਂ ਆਯੁਰਵੈਦਿਕ ਕੈਂਪ
05:20 AM May 07, 2025 IST
ਫਗਵਾੜਾ: ਦਯਾਵੰਤੀ ਆਯੂਕੇਅਰ ਚੈਰੀਟੇਬਲ ਡਿਸਪੈਂਸਰੀ ਵੱਲੋਂ ਸ਼ਿਵ ਮੰਦਰ ਪੱਕਾ ਬਾਗ ਸਟਾਰਚ ਮਿੱਲ ਵਿੱਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਅਰਚਨਾ ਬੱਤਰਾ ਨੇ ਕੀਤਾ। ਕੈਂਪ ਦੌਰਾਨ ਡਾ. ਵਿਕਾਸ ਕੁਮਾਰ (ਬੀਏਐਮਐਸ) ਤੇ ਸਹਾਇਕ ਪਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ 67 ਲੋੜਵੰਦਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਮੰਦਰ ਕਮੇਟੀ ਦੇ ਸਕੱਤਰ ਇੰਦਰਜੀਤ ਕਾਲੜਾ, ਮੋਹਨ ਲਾਲ ਤਨੇਜਾ, ਵਿਸ਼ਵਾਮਿੱਤਰ ਸ਼ਰਮਾ, ਵਿਪਨ ਖੁਰਾਨਾ ਪ੍ਰਧਾਨ ਜਨਤਾ ਸੇਵਾ ਸੰਮਤੀ, ਜੁਗਲ ਕਿਸ਼ੋਰ ਚਾਨਾ, ਸੰਦੀਪ ਸ਼ਰਮਾ, ਦਵਿੰਦਰ ਕੁਮਾਰ ਬਿੱਲਾ ਤੇ ਮਨੂੰ ਕੌੜਾ ਆਦਿ ਸ਼ਾਮਿਲ ਸਨ। -ਪੱਤਰ ਪ੍ਰੇਰਕ
Advertisement
Advertisement
Advertisement