ਦਕਸ਼ ਦਾ ਸਕੂਲ ਪਹੁੰਚਣ ’ਤੇ ਸਨਮਾਨ
04:22 AM May 22, 2025 IST
ਪੱਤਰ ਪ੍ਰੇਰਕ
ਜੀਂਦ, 21 ਮਈ
ਇੱਥੋਂ ਦੇ ਸੁਪਰੀਮ ਸੀਨੀਅਰ ਸੈਕੰਡਰੀ ਸਕੂਲ ਜੀਂਦ ਦੇ ਵਿਦਿਆਰਥੀ ਦਕਸ਼ ਦਾ ਅੱਜ ਸਕੂਲ ਪਹੁੰਚਣ ’ਤੇ ਸਨਾਮਨ ਕੀਤਾ ਗਿਆ। ਉਸ ਨੇ ਹੁਣੇ ਜਿਹੇ ਪਿਛਲੀ ਦਿਨੀਂ ਕਰਵਾਈ ਗਈ ਸੂਬਾਈ ਪੱਧਰੀ ਨੈੱਟਬਾਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ ਨਿਡਾਨੀ ਵਿੱਚ ਕਰਵਾਇਆ ਗਿਆ ਸੀ। ਇਸ ਵਿੱਚ ਕਰੀਬ 150 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਟੂਰਨਾਮੈਂਟ ਵਿੱਚ ਦਕਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸਤਿੰਦਰ ਤ੍ਰਿਪਾਠੀ ਨੇ ਦਕਸ਼ ਦੀ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਦਕਸ਼ ਦੀ ਇਹ ਉਪਲਬਧੀ ਸਕੂਲ ਲਈ ਮਾਦ ਵਾਲੀ ਗੱਲ ਹੈ। ਸਕੂਲ ਦੀ ਪ੍ਰਬੰਧਕ ਸਮਿਤੀ ਦੇ ਪ੍ਰਧਾਨ ਡਾ. ਡੀਪੀ ਜੈਨ, ਉਪ-ਪ੍ਰਧਾਨ ਬਲਵਾਨ ਕੌਸ਼ਿਕ ਅਤੇ ਨਿਰਦੇਸ਼ਕ ਸ਼ਰਤ ਅੱਤਰੀ ਨੇ ਦਕਸ਼ ਨੂੰ ਵਧਾਈ ਦਿੱਤੀ ਅਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
Advertisement
Advertisement