ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥੀਏਟਰ ਫੈਸਟੀਵਲ ਦੇ ਆਖਰੀ ਦਿਨ ਨਾਟਕ ‘ਲੈਲਾ-ਮਜਨੂੰ ਦਾ ਮੰਚਨ

05:16 AM May 05, 2025 IST
featuredImage featuredImage
ਨਾਟਕ ‘ਲੈਲਾ ਮਜਨੂੰ’ ਦਾ ਇਕ ਦ੍ਰਿਸ਼।
ਗੁਰਨਾਮ ਸਿੰਘ ਅਕੀਦਾਪਟਿਆਲਾ, 4 ਮਈ
Advertisement

ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ ਕਰਵਾਏ ‘ਸਮਰ ਥੀਏਟਰ ਫ਼ੈਸਟੀਵਲ’ ਦੌਰਾਨ ਅੱਜ ਆਖਰੀ ਦਿਨ ਕਾਲੀਦਾਸ ਆਡੀਟੋਰੀਅਮ ਵਿੱਚ ਪ੍ਰਸਿੱਧ ਨਾਟਕ ‘ਲੈਲਾ-ਮਜਨੂੰ’ ਦਾ ਮੰਚਨ ਕੀਤਾ ਗਿਆ। ਹਾਊਸ ਫੁੱਲ ਆਡੀਟੋਰੀਅਮ ਨੇ ਪਟਿਆਲਾ ਦੇ ਦਰਸ਼ਕਾਂ ਦੀ ਕਲਾ ਪ੍ਰਤੀ ਡੂੰਘੀ ਦਿਲਚਸਪੀ ਨੂੰ ਦਰਸਾਇਆ। ਕੇਂਦਰ ਦੇ ਡਾਇਰੈਕਟਰ ਜਨਾਬ ਫੁਰਕਾਨ ਖ਼ਾਨ ਨੇ ਦੱਸਿਆ ਕਿ ‘ਇਹ ਪੇਸ਼ਕਾਰੀ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਉੱਚ ਮਾਪਦੰਡਾਂ ਦੇ ਅਨੁਰੂਪ ਸੀ ਅਤੇ ਉਨ੍ਹਾਂ ਉਦੇਸ਼ ਪਟਿਆਲਾ ਵਰਗੇ ਸੱਭਿਆਚਾਰਕ ਸ਼ਹਿਰ ਵਿੱਚ ਨੌਜਵਾਨਾਂ ਨੂੰ ਰੰਗਮੰਚ ਨਾਲ ਜੋੜਨਾ ਹੈ। ਨਿਰਦੇਸ਼ਕ ਪਦਮਸ਼੍ਰੀ ਰਾਮ ਗੋਪਾਲ ਬਜਾਜ ਦੀ ਰਹਿਨੁਮਾਈ ਹੇਠ ਖੇਡਿਆ ਗਿਆ ਇਹ ਨਾਟਕ ਸਿਰਫ਼ ਪ੍ਰੇਮ ਕਹਾਣੀ ਨਹੀਂ, ਸਗੋਂ ਸੂਫ਼ੀ ਦਰਸ਼ਨ, ਔਰਤ ਸੰਦਰਭ ਅਤੇ ਮਨੁੱਖੀ ਭਾਵਨਾ ਦੀ ਤਰਜਮਾਨੀ ਕਰਨ ਦਾ ਜੀਵੰਤ ਚਿਤਰਨ ਸੀ। ਨਾਟਕ ਵਿੱਚ ਲੈਲਾ ਅਤੇ ਮਜਨੂੰ ਦੇ ਪਿਆਰ ਨੂੰ ਆਤਮਾ ਅਤੇ ਪਰਮਾਤਮਾ ਦੇ ਮਿਲਣ ਵਜੋਂ ਪੇਸ਼ ਕੀਤਾ ਗਿਆ। ਮਧੁਰਿਮਾ ਤਰਫਦਾਰ (ਲੈਲਾ) ਅਤੇ ਅਨੰਤ ਸ਼ਰਮਾ (ਕੈਸ਼) ਨੇ ਆਪਣੇ ਜੀਵੰਤ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ। ਪੂਨਮ ਦਹੀਆ, ਪੂਜਾ ਗੁਪਤਾ, ਸ਼ਿਵਾਨੀ, ‌ਸ਼ਿਲਪਾ ਭਾਰਤੀ ਅਤੇ ਪੌਲੀ ਵਰਗੇ ਕਲਾਕਾਰਾਂ ਨੇ ਕਹਾਣੀ ਨੂੰ ਹੋਰ ਵੀ ਅਮੀਰ ਕਰ ਦਿੱਤਾ। ਆਮਿਰ-ਸਾਬਿਰ ਦੀ ਕਥਾਵਾਚਕ ਸ਼ੈਲੀ, ਪ੍ਰਕਾਸ਼-ਧੁਨੀ ਸੰਯੋਜਨ ਅਤੇ ਮੰਚ ਸਜਾਵਟ ਨੇ ਨਾਟਕ ਨੂੰ ਯਾਦਗਾਰ ਬਣਾ ਦਿੱਤਾ। ਨਾਟਕ ਨੇ ਪਿਆਰ, ਤਿਆਗ, ਔਰਤ ਦੀ ਪੀੜਾ ਅਤੇ ਆਤਮਿਕ ਉੱਨਤੀ ਵਰਗੇ ਵਿਸ਼ਿਆਂ ਨੂੰ ਦਰਸ਼ਕਾਂ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਨਾਰਥ ਜ਼ੋਨ ਕਲਚਰਲ ਸੈਂਟਰ ਦਾ ਇਹ ਯਤਨ ਨੌਜਵਾਨਾਂ ਨੂੰ ਥੀਏਟਰ ਵੱਲ ਪ੍ਰੇਰਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

Advertisement
Advertisement